3ਵਿਸ਼ਵਾਸ ਦੁਆਰਾ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦਾ ਨਿਰਮਾਣ ਪਰਮੇਸ਼ਵਰ ਦੇ ਹੁਕਮ ਨਾਲ ਹੋਇਆ ਹੈ, ਇਸ ਲਈ ਜੋ ਕੁਝ ਦਿਖਾਈ ਦਿੰਦਾ ਹੈ ਉਹ ਉਸ ਤੋਂ ਰਚਿਆ ਗਿਆ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ।
4ਵਿਸ਼ਵਾਸ ਨਾਲ ਹੀ ਹਾਬਿਲ ਪਰਮੇਸ਼ਵਰ ਅੱਗੇ ਕਾਇਨ ਨਾਲੋਂ ਉੱਤਮ ਭੇਂਟ ਲੈ ਕੇ ਆਇਆ। ਅਤੇ ਵਿਸ਼ਵਾਸ ਨਾਲ ਹੀ ਉਹ ਧਰਮੀ ਮੰਨਿਆ ਗਿਆ, ਜਦੋਂ ਪਰਮੇਸ਼ਵਰ ਨੇ ਉਸ ਦੀਆਂ ਭੇਂਟਾਂ ਬਾਰੇ ਵਧੀਆ ਗੱਲ ਕੀਤੀ ਅਤੇ ਵਿਸ਼ਵਾਸ ਦੁਆਰਾ ਹਾਬਿਲ ਅਜੇ ਵੀ ਬੋਲਦਾ ਹੈ, ਭਾਵੇਂ ਉਹ ਮਰ ਗਿਆ ਹੈ।
5ਵਿਸ਼ਵਾਸ ਨਾਲ ਹਨੋਖ ਨੂੰ ਪਰਮੇਸ਼ਵਰ ਦੁਆਰਾ ਉੱਪਰ ਉੱਠਾਇਆ ਗਿਆ ਸੀ, ਤਾਂ ਜੋ ਉਸ ਨੂੰ ਮੌਤ ਦਾ ਅਨੁਭਵ ਨਾ ਹੋਵੇ: “ਅਤੇ ਉਸ ਦਾ ਪਤਾ ਨਾਂ ਲੱਗਾ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਉੱਪਰ ਉਠਾ ਲਿਆ।” ਕਿਉਂਕਿ ਉਸ ਦੇ ਉੱਪਰ ਉੱਠਾਏ ਜਾਣ ਤੋਂ ਪਹਿਲਾਂ, ਉਸ ਦੀ ਪ੍ਰਸ਼ੰਸਾ ਕੀਤੀ ਗਈ ਜਿਸ ਨੇ ਪਰਮੇਸ਼ਵਰ ਨੂੰ ਖੁਸ਼ ਕੀਤਾ ਸੀ।
6ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸ ਦੀ ਭਾਲ ਕਰਦੇ ਹਨ।
7ਵਿਸ਼ਵਾਸ ਦੁਆਰਾ ਨੋਹ ਨੇ, ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਪਰਮੇਸ਼ਵਰ ਕੋਲੋ ਚੇਤਾਵਨੀ ਪਾ ਕੇ, ਪਵਿੱਤਰ ਡਰ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਿਸ਼ਤੀ ਬਣਾਈ। ਆਪਣੇ ਵਿਸ਼ਵਾਸ ਦੁਆਰਾ ਉਸ ਨੇ ਸੰਸਾਰ ਦੀ ਨਿੰਦਾ ਕੀਤੀ ਅਤੇ ਧਾਰਮਿਕਤਾ ਦੇ ਵਾਰਸ ਬਣ ਗਏ ਜੋ ਵਿਸ਼ਵਾਸ ਦੇ ਅਨੁਸਾਰ ਹੈ।