16ਵੇਖੋ ਕਿ ਕੋਈ ਵੀ ਵਿਭਚਾਰੀ ਨਾ ਹੋਵੇ, ਜਾਂ ਏਸਾਓ ਵਰਗਾ ਅਧਰਮੀ ਨਾ ਹੋਵੇ, ਜਿਸ ਨੇ ਇੱਕ ਰੋਟੀ ਲਈ ਆਪਣੇ ਜੇਠੇ ਪੁੱਤਰ ਹੋਣ ਵਜੋਂ ਵਿਰਾਸਤ ਦੇ ਅਧਿਕਾਰ ਨੂੰ ਵੇਚ ਦਿੱਤਾ।
17ਬਾਅਦ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਏਸਾਓ ਇਸ ਅਸੀਸ ਦਾ ਵਾਰਸ ਬਣਨਾ ਚਾਹੁੰਦਾ ਸੀ, ਉਸਨੂੰ ਰੱਦ ਕਰ ਦਿੱਤਾ ਗਿਆ। ਭਾਵੇਂ ਉਸ ਨੇ ਹੰਝੂਆਂ ਨਾਲ ਬਰਕਤਾਂ ਨੂੰ ਮੰਗਿਆ, ਉਹ ਆਪਣੇ ਕੀਤੇ ਨੂੰ ਨਹੀਂ ਬਦਲ ਸਕਿਆ।
18ਤੁਸੀਂ ਉਸ ਪਹਾੜ ਤੇ ਨਹੀਂ ਆਏ ਜਿਸ ਨੂੰ ਛੂਹਿਆ ਜਾਂ ਸਕੇ ਅਤੇ ਜੋ ਅੱਗ ਨਾਲ ਸੜ ਰਿਹਾ ਹੋਵੇ; ਹਨੇਰੇ, ਕਾਲੀ ਘਟਾ ਅਤੇ ਤੂਫਾਨ ਲਈ;
19ਤੁਰ੍ਹੀ ਵਜਾਉਣ ਜਾਂ ਅਜਿਹੀ ਆਵਾਜ਼ ਬੋਲਣ ਵਾਲੇ ਸ਼ਬਦਾਂ ਲਈ ਜਿਨ੍ਹਾਂ ਇਸਰਾਏਲੀਆਂ ਨੇ ਇਹ ਸੁਣਿਆ ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਹੋਰ ਕੋਈ ਸ਼ਬਦ ਨਾ ਬੋਲਿਆ ਜਾਵੇ,
20ਕਿਉਂਕਿ ਉਹਨਾਂ ਲਈ ਪਰਮੇਸ਼ਵਰ ਦੀ ਇਹ ਆਗਿਆ ਸਹਿਣ ਜੋਗ ਨਹੀਂ ਸੀ: “ਕਿ ਜੇ ਕੋਈ ਪਸ਼ੂ ਵੀ ਪਹਾੜ ਨੂੰ ਛੂਹੇ, ਤਾਂ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।”