ਇਬਰਾਨੀਆਂ 12

ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ,

Hebrews 12:22 (UKJV) But all of you are come unto mount Sion, and unto the city of the living God, the heavenly Jerusalem, and to an innumerable company of angels,

20ਕਿਉਂਕਿ ਉਹਨਾਂ ਲਈ ਪਰਮੇਸ਼ਵਰ ਦੀ ਇਹ ਆਗਿਆ ਸਹਿਣ ਜੋਗ ਨਹੀਂ ਸੀ: “ਕਿ ਜੇ ਕੋਈ ਪਸ਼ੂ ਵੀ ਪਹਾੜ ਨੂੰ ਛੂਹੇ, ਤਾਂ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।”

21ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮੋਸ਼ੇਹ ਨੇ ਕਿਹਾ, “ਮੈਂ ਡਰ ਨਾਲ ਕੰਬ ਰਿਹਾ ਹਾਂ।”

22ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ,

23ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ,

24ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.