1ਇਸ ਲਈ, ਪਵਿੱਤਰ ਭਰਾਵੋ ਅਤੇ ਭੈਣੋ, ਜੋ ਸਵਰਗੀ ਸੱਦੇ ਵਿੱਚ ਹਿੱਸਾ ਲੈਂਦੇ ਹੋ, ਯਿਸ਼ੂ ਵੱਲ ਧਿਆਨ ਕਰੋ, ਜਿਸ ਨੂੰ ਅਸੀਂ ਰਸੂਲ ਅਤੇ ਮਹਾਂ ਜਾਜਕ ਵਜੋਂ ਸਵੀਕਾਰ ਕਰਦੇ ਹਾਂ।
2ਉਹ ਉਸ ਵਿਅਕਤੀ ਪ੍ਰਤੀ ਵਫ਼ਾਦਾਰ ਸੀ ਜਿਸ ਨੇ ਉਸ ਨੂੰ ਨਿਯੁਕਤ ਕੀਤਾ ਸੀ, ਜਿਵੇਂ ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਵਫ਼ਾਦਾਰ ਸੀ।
3ਯਿਸ਼ੂ ਨੂੰ ਮੋਸ਼ੇਹ ਨਾਲੋਂ ਵਧੇਰੇ ਸਨਮਾਨ ਦੇ ਯੋਗ ਪਾਇਆ ਗਿਆ ਹੈ, ਜਿਵੇਂ ਕਿ ਘਰ ਬਣਾਉਣ ਵਾਲੇ ਨੂੰ ਘਰ ਨਾਲੋਂ ਵੱਡਾ ਆਦਰ ਦਿੱਤਾ ਜਾਂਦਾ ਹੈ।
4ਕਿਉਂਕਿ ਹਰ ਘਰ ਤਾਂ ਕਿਸੇ ਨਾ ਕਿਸੇ ਨੇ ਬਣਾਇਆ ਹੈ, ਪਰ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ।