ਇਬਰਾਨੀਆਂ 4

ਇਸ ਲਈ, ਕਿਉਂਕਿ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੋਣ ਦਾ ਵਾਅਦਾ ਅਜੇ ਵੀ ਕਾਇਮ ਹੈ, ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਤੋਂ ਰਹਿ ਨਾ ਜਾਵੇ।

Hebrews 4:1 (UKJV) Let us therefore fear, lest, a promise being left us of entering into his rest, any of you should seem to come short of it.

1ਇਸ ਲਈ, ਕਿਉਂਕਿ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੋਣ ਦਾ ਵਾਅਦਾ ਅਜੇ ਵੀ ਕਾਇਮ ਹੈ, ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਤੋਂ ਰਹਿ ਨਾ ਜਾਵੇ।

2ਕਿਉਂਕਿ ਸਾਨੂੰ ਵੀ ਉਸੇ ਤਰ੍ਹਾਂ ਖੁਸ਼ਖ਼ਬਰੀ ਸੁਣਾਈ ਗਈ, ਜਿਵੇਂ ਉਹਨਾਂ ਨੂੰ; ਪਰ ਉਹਨਾਂ ਨੇ ਜਿਹੜਾ ਸੰਦੇਸ਼ ਸੁਣਾਇਆ ਉਹ ਉਹਨਾਂ ਲਈ ਕੋਈ ਲਾਭਵੰਤ ਨਾ ਹੋਇਆ, ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਨਾਲ ਨਾ ਮੰਨਿਆ,

3ਹੁਣ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹ ਉਸ ਆਰਾਮ ਵਿੱਚ ਦਾਖਲ ਹੁੰਦੇ ਹਾਂ, ਜਿਵੇਂ ਪਰਮੇਸ਼ਵਰ ਨੇ ਕਿਹਾ ਹੈ, “ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ, ‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ” ਅਤੇ ਫਿਰ ਵੀ ਸੰਸਾਰ ਦੀ ਸ੍ਰਿਸ਼ਟੀ ਤੋਂ ਹੀ ਉਸ ਦੇ ਕੰਮ ਪੂਰੇ ਹੋ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.