ਇਬਰਾਨੀਆਂ 5

ਕਿਉਂ ਜੋ ਬਹੁਤ ਸਮਾਂ ਕਰਕੇ ਤੁਹਾਨੂੰ ਉਪਦੇਸ਼ਕ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਅਜੇ ਵੀ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਦੁਬਾਰਾ ਪਰਮੇਸ਼ਵਰ ਦੇ ਬਚਨ ਦੀਆਂ ਮੁੱਢਲੀਆਂ ਸੱਚਾਈਆਂ ਸਿਖਾਏ। ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਭੋਜਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ!

Hebrews 5:12 (UKJV) For when for the time all of you ought to be teachers, all of you have need that one teach you again which be the first principles of the oracles of God; and are become such as have need of milk, and not of strong food.

10ਅਤੇ ਉਹ ਪਰਮੇਸ਼ਵਰ ਦੇ ਵੱਲੋਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ ਮਹਾਂ ਜਾਜਕ ਕਰਕੇ ਨਿਯੁਕਤ ਕੀਤਾ ਗਿਆ ਸੀ।

11ਸਾਡੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਤੁਹਾਡੇ ਲਈ ਇਸ ਨੂੰ ਸਪਸ਼ਟ ਕਰਨਾ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।

12ਕਿਉਂ ਜੋ ਬਹੁਤ ਸਮਾਂ ਕਰਕੇ ਤੁਹਾਨੂੰ ਉਪਦੇਸ਼ਕ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਅਜੇ ਵੀ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਦੁਬਾਰਾ ਪਰਮੇਸ਼ਵਰ ਦੇ ਬਚਨ ਦੀਆਂ ਮੁੱਢਲੀਆਂ ਸੱਚਾਈਆਂ ਸਿਖਾਏ। ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਭੋਜਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ!

13ਕੋਈ ਵੀ ਜੋ ਦੁੱਧ ਉੱਤੇ ਰਹਿੰਦਾ ਹੈ, ਅਜੇ ਵੀ ਇੱਕ ਬਾਲਕ ਹੈ, ਧਾਰਮਿਕਤਾ ਦੇ ਉਪਦੇਸ਼ ਤੋਂ ਅਣਜਾਣ ਹੈ।

14ਪਰ ਠੋਸ ਭੋਜਨ ਉਹਨਾਂ ਸਿਆਣਿਆਂ ਲਈ ਹੈ, ਜਿਨ੍ਹਾਂ ਨੇ ਨਿਰੰਤਰ ਵਰਤੋਂ ਦੁਆਰਾ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਨੂੰ ਵੱਖ ਕਰਨ ਦੀ ਸਿਖਲਾਈ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.