7ਉਨ੍ਹੀ ਦਿਨੀਂ ਧਰਤੀ ਉੱਤੇ ਸਰੀਰ ਵਿੱਚ ਰਹਿੰਦੇ ਹੋਏ ਯਿਸ਼ੂ ਨੇ ਉਸ ਅੱਗੇ ਜ਼ੋਰਦਾਰ ਸ਼ਬਦਾ ਵਿੱਚ ਹੰਝੂਆਂ ਨਾਲ ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਜੋ ਯਿਸ਼ੂ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਭਗਤੀ ਦੇ ਕਾਰਨ ਪਰਮੇਸ਼ਵਰ ਦੇ ਅੱਗੇ ਉਸ ਦੀ ਸੁਣੀ ਗਈ।
8ਭਾਵੇਂ ਉਹ ਪਰਮੇਸ਼ਵਰ ਦਾ ਪੁੱਤਰ ਸੀ, ਯਿਸ਼ੂ ਨੇ ਆਪਣੇ ਦੁੱਖ ਉਠਾਉਂਣ ਤੋਂ ਵੀ ਆਗਿਆਕਾਰੀ ਸਿੱਖੀ।
9ਅਤੇ ਇੱਕੋ ਵਾਰ ਸੰਪੂਰਨ ਹੋ ਜਾਣ ਤੇ, ਯਿਸ਼ੂ ਉਹਨਾਂ ਸਾਰਿਆਂ ਲਈ ਸਦੀਵੀ ਮੁਕਤੀ ਦਾ ਸਰੋਤ ਬਣ ਗਿਆ ਜੋ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ।
10ਅਤੇ ਉਹ ਪਰਮੇਸ਼ਵਰ ਦੇ ਵੱਲੋਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ ਮਹਾਂ ਜਾਜਕ ਕਰਕੇ ਨਿਯੁਕਤ ਕੀਤਾ ਗਿਆ ਸੀ।
11ਸਾਡੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਤੁਹਾਡੇ ਲਈ ਇਸ ਨੂੰ ਸਪਸ਼ਟ ਕਰਨਾ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।