ਇਬਰਾਨੀਆਂ 6

ਹੇ ਪਿਆਰੇ ਦੋਸਤੋ, ਭਾਵੇਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਤੁਹਾਡੇ ਵੱਲੋਂ ਇੰਨ੍ਹਾਂ ਨਾਲੋਂ ਚੰਗੀਆਂ ਚੀਜ਼ਾਂ ਦੇ ਲਈ ਆਸ ਰੱਖਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦਾ ਮੁਕਤੀ ਨਾਲ ਸੰਬੰਧ ਹੈ।

Hebrews 6:9 (UKJV) But, beloved, we are persuaded better things of you, and things that accompany salvation, though we thus speak.

7ਉਹ ਜ਼ਮੀਨ ਜਿਹੜੀ ਬਾਰਸ਼ ਦੇ ਪਾਣੀ ਨੂੰ ਅਕਸਰ ਸੋਕ ਲੈਂਦੀ ਹੈ ਅਤੇ ਕਿਸਾਨ ਲਈ ਉਪਯੋਗੀ ਫਸਲ ਪੈਦਾ ਕਰਦੀ ਹੈ ਉਹ ਪਰਮੇਸ਼ਵਰ ਦੀ ਅਸੀਸ ਪ੍ਰਾਪਤ ਕਰਦੀ ਹੈ।

8ਪਰ ਜਿਹੜੀ ਜ਼ਮੀਨ ਕੰਡੇ ਅਤੇ ਕੰਡਿਆਲੀ ਝਾੜੀਆਂ ਪੈਦਾ ਕਰਦੀ ਹੈ ਉਹ ਵਿਅਰਥ ਹੈ ਅਤੇ ਪਰਮੇਸ਼ਵਰ ਦੁਆਰਾ ਸਰਾਪੇ ਜਾਣ ਦੇ ਖਤਰੇ ਵਿੱਚ ਹੈ। ਅੰਤ ਵਿੱਚ ਇਸ ਨੂੰ ਸਾੜ ਦਿੱਤਾ ਜਾਵੇਗਾ।

9ਹੇ ਪਿਆਰੇ ਦੋਸਤੋ, ਭਾਵੇਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਤੁਹਾਡੇ ਵੱਲੋਂ ਇੰਨ੍ਹਾਂ ਨਾਲੋਂ ਚੰਗੀਆਂ ਚੀਜ਼ਾਂ ਦੇ ਲਈ ਆਸ ਰੱਖਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦਾ ਮੁਕਤੀ ਨਾਲ ਸੰਬੰਧ ਹੈ।

10ਪਰਮੇਸ਼ਵਰ ਅਨਿਆਈ ਨਹੀਂ ਹੈ; ਉਹ ਤੁਹਾਡੇ ਕੰਮ ਅਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਤੁਸੀਂ ਉਸ ਨੂੰ ਦਿਖਾਇਆ ਹੈ ਜਿਵੇਂ ਕਿ ਤੁਸੀਂ ਉਸ ਦੇ ਸੰਤਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੇ ਵੀ ਹੋ।

11ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.