13ਉਹ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਇੱਕ ਵੱਖਰੇ ਗੋਤ ਨਾਲ ਸਬੰਧਤ ਹੈ, ਅਤੇ ਉਸ ਗੋਤ ਦੇ ਕਿਸੇ ਨੇ ਵੀ ਕਦੇ ਜਗਵੇਦੀ ਦੀ ਸੇਵਾ ਨਹੀਂ ਕੀਤੀ।
14ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਗੋਤ ਤੋਂ ਆਇਆ ਸੀ, ਅਤੇ ਉਸ ਗੋਤ ਦੇ ਸੰਬੰਧ ਵਿੱਚ ਮੋਸ਼ੇਹ ਨੇ ਜਾਜਕਾਂ ਬਾਰੇ ਕੁਝ ਨਹੀਂ ਸੀ ਕਿਹਾ।
15ਅਤੇ ਜੋ ਅਸੀਂ ਕਿਹਾ ਹੈ ਉਹ ਹੋਰ ਵੀ ਸਪੱਸ਼ਟ ਹੈ ਜੇ ਮਲਕਿਸਿਦੇਕ ਵਰਗਾ ਕੋਈ ਹੋਰ ਜਾਜਕ ਪ੍ਰਗਟ ਹੁੰਦਾ ਹੈ,
16ਉਹ ਜੋ ਇੱਕ ਜਾਜਕ ਬਣ ਗਿਆ ਹੈ ਆਪਣੇ ਸਰੀਰ ਦੇ ਨਿਯਮਾਂ ਦੇ ਅਧਾਰ ਤੇ ਨਹੀਂ ਬਲਕਿ ਇੱਕ ਅਵਿਨਾਸ਼ੀ ਜੀਵਨ ਦੀ ਸ਼ਕਤੀ ਦੇ ਅਧਾਰ ਤੇ।
17ਕਿਉਂਕਿ ਇਹ ਬਚਨ ਵਿੱਚ ਘੋਸ਼ਿਤ ਕੀਤਾ ਗਿਆ ਹੈ: “ਤੂੰ ਮਲਕਿਸਿਦੇਕ ਦੇ ਕ੍ਰਮ ਵਿੱਚ, ਸਦਾ ਤੱਕ ਦਾ ਜਾਜਕ ਹੈ।”