ਇਬਰਾਨੀਆਂ 7

ਇਸ ਲਈ ਉਹ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ ਜੋ ਉਸ ਦੇ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਨ, ਕਿਉਂਕਿ ਉਹ ਹਮੇਸ਼ਾ ਉਹਨਾਂ ਲਈ ਵਿਚੋਲਗੀ ਕਰਨ ਲਈ ਜੀਉਂਦਾ ਹੈ।

Hebrews 7:25 (UKJV) Wherefore he is able also to save them to the uttermost that come unto God by him, seeing he ever lives to make intercession for them.

23ਹੁਣ ਉਹਨਾਂ ਵਿੱਚੋਂ ਬਹੁਤ ਸਾਰੇ ਜਾਜਕ ਹੋ ਗਏ ਹਨ, ਕਿਉਂਕਿ ਮੌਤ ਨੇ ਉਹਨਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕਿਆ;

24ਪਰ ਕਿਉਂਕਿ ਯਿਸ਼ੂ ਸਦਾ ਲਈ ਜੀਉਂਦਾ ਹੈ, ਉਸ ਦਾ ਇੱਕ ਅਟੱਲ ਜਾਜਕ ਪਦ ਹੈ।

25ਇਸ ਲਈ ਉਹ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ ਜੋ ਉਸ ਦੇ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਨ, ਕਿਉਂਕਿ ਉਹ ਹਮੇਸ਼ਾ ਉਹਨਾਂ ਲਈ ਵਿਚੋਲਗੀ ਕਰਨ ਲਈ ਜੀਉਂਦਾ ਹੈ।

26ਅਜਿਹਾ ਮਹਾਂ ਜਾਜਕ ਸੱਚ-ਮੁੱਚ ਸਾਡੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਯਿਸ਼ੂ ਜੋ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ, ਸਵਰਗ ਤੋਂ ਉੱਚਾ ਹੈ।

27ਦੂਜੇ ਮੁੱਖ ਜਾਜਕਾਂ ਦੇ ਉਲਟ, ਉਸ ਨੂੰ ਦਿਨ ਪ੍ਰਤੀ ਦਿਨ ਬਲੀਆਂ ਚੜ੍ਹਾਉਣ ਦੀ ਜ਼ਰੂਰਤ ਨਹੀਂ, ਪਹਿਲਾਂ ਆਪਣੇ ਪਾਪਾਂ ਲਈ, ਅਤੇ ਫਿਰ ਲੋਕਾਂ ਦੇ ਪਾਪਾਂ ਲਈ। ਉਸ ਨੇ ਉਹਨਾਂ ਦੇ ਪਾਪਾਂ ਲਈ ਇੱਕ ਵਾਰ ਸਾਰਿਆਂ ਲਈ ਬਲੀਦਾਨ ਚੜ੍ਹਾ ਦਿੱਤਾ ਜਦੋਂ ਉਸ ਨੇ ਆਪਣੇ ਆਪ ਨੂੰ ਭੇਟ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.