2ਅਤੇ ਅਬਰਾਹਾਮ ਨੇ ਮਲਕਿਸਿਦੇਕ ਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ। ਮਲਕਿਸਿਦੇਕ ਨਾਮ ਦਾ ਪਹਿਲਾ ਅਰਥ, “ਧਰਮ ਦਾ ਰਾਜਾ” ਹੈ; ਅਤੇ ਦੂਸਰਾ ਅਰਥ “ਸ਼ਾਂਤੀ ਦਾ ਰਾਜਾ” ਕਿਉਂਕਿ ਉਹ “ਸ਼ਾਲੇਮ ਦਾ ਰਾਜਾ ਸੀ।”
3ਮਲਕਿਸਿਦੇਕ ਦੀ ਵੰਸ਼ਾਵਲੀ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ, ਜਿਸ ਦਾ ਨਾ ਤਾਂ ਪਿਤਾ ਨਾ ਹੀ ਮਾਤਾ ਦਾ ਅਤੇ ਨਾ ਹੀ ਵੰਸ਼ਾਵਲੀ ਦਾ ਪਤਾ ਹੈ, ਜਿਸਦਾ ਨਾ ਤਾਂ ਦਿਨਾਂ ਦਾ ਅਰੰਭ ਹੈ ਅਤੇ ਨਾ ਹੀ ਜੀਵਨ ਦਾ ਅੰਤ, ਉਹ ਪਰਮੇਸ਼ਵਰ ਦੇ ਪੁੱਤਰ ਦੀ ਤਰ੍ਹਾਂ ਸਦਾ ਦਾ ਜਾਜਕ ਹੈ।
4ਜ਼ਰਾ ਸੋਚੋ ਕਿ ਮਲਕਿਸਿਦੇਕ ਕਿੰਨਾ ਮਹਾਨ ਸੀ: ਇੱਥੋਂ ਤੱਕ ਕਿ ਕੁਲਪਤੀ ਅਬਰਾਹਾਮ ਨੇ ਵੀ ਉਸ ਨੂੰ ਲੁੱਟ ਦੇ ਮਾਲ ਦਾ ਦਸਵਾਂ ਹਿੱਸਾ ਦਿੱਤਾ ਸੀ!
5ਮੋਸ਼ੇਹ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਵਿੱਚ, ਲੇਵੀ ਦੇ ਉੱਤਰਾਧਿਕਾਰੀ, ਜਿਨ੍ਹਾਂ ਨੂੰ ਜਾਜਕਾਂ ਦੇ ਯੋਗ ਚੁਣਿਆ ਜਾਂਦਾ ਹੈ, ਉਹਨਾਂ ਨੂੰ ਇਸਰਾਏਲੀ ਲੋਕਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਹੈ, ਅਰਥਾਤ ਉਹਨਾਂ ਲੋਕਾਂ ਤੋਂ ਜੋ ਅਬਰਾਹਾਮ ਦੇ ਅੰਸ ਤੋਂ ਸਨ।
6ਹਾਲਾਂਕਿ, ਮਲਕਿਸਿਦੇਕ ਦੇ ਵੰਸ਼ ਦਾ ਕਿਸੇ ਨੂੰ ਨਹੀਂ ਪਤਾ, ਫਿਰ ਵੀ ਉਸ ਨੇ ਅਬਰਾਹਾਮ ਤੋਂ ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ ਜਿਸ ਦੇ ਵਾਅਦੇ ਕੀਤੇ ਗਏ ਸਨ।