ਇਬਰਾਨੀਆਂ 8

ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸ ਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: “ਧਿਆਨ ਰੱਖ ਕਿ ਤੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਓ।”

Hebrews 8:5 (UKJV) Who serve unto the example and shadow of heavenly things, as Moses was admonished of God when he was about to make the tabernacle: for, See, says he, that you make all things according to the pattern showed to you in the mount.

3ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ।

4ਜੇ ਮਸੀਹ ਧਰਤੀ ਉੱਤੇ ਹੁੰਦਾ, ਤਾਂ ਉਹ ਜਾਜਕ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਜਾਜਕ ਹਨ ਜੋ ਬਿਵਸਥਾ ਅਨੁਸਾਰ ਭੇਂਟ ਚੜ੍ਹਾਉਣ ਲਈ ਨਿਯੁਕਤ ਕੀਤੇ ਗਏ ਹਨ।

5ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸ ਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: “ਧਿਆਨ ਰੱਖ ਕਿ ਤੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਓ।”

6ਪਰ ਹੁਣ ਯਿਸ਼ੂ ਨੇ ਉਹਨਾਂ ਜਾਜਕਾਂ ਨਾਲੋਂ ਉੱਤਮ ਸੇਵਕਾਈ ਨੂੰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਹ ਨਵੇਂ ਨੇਮ ਦਾ ਵਿਚੋਲਾ ਹੈ ਜੋ ਪੁਰਾਣੇ ਨਾਲੋਂ ਉੱਤਮ ਹੈ, ਕਿਉਂ ਜੋ ਨਵਾਂ ਨੇਮ ਬਿਹਤਰ ਵਾਅਦਿਆਂ ਉੱਤੇ ਸਥਾਪਤ ਕੀਤਾ ਗਿਆ ਹੈ।

7ਕਿਉਂਕਿ ਜੇ ਉਸ ਪਹਿਲੀ ਵਾਚਾ ਵਿੱਚ ਕੁਝ ਗਲਤ ਨਾ ਹੁੰਦਾ, ਤਾਂ ਕਿਸੇ ਦੂਸਰੀ ਵਾਚਾ ਦੀ ਭਾਲ ਨਹੀਂ ਕੀਤੀ ਜਾਣੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.