12ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਰਾਹੀਂ ਦਾਖਲ ਨਹੀਂ ਹੋਇਆ; ਪਰ ਉਹ ਆਪਣੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਵਾਰ ਦਾਖਲ ਹੋਇਆ, ਇਸ ਤਰ੍ਹਾਂ ਸਦੀਪਕ ਛੁਟਕਾਰਾ ਪ੍ਰਾਪਤ ਹੋਇਆ।
13ਬੱਕਰਿਆਂ ਅਤੇ ਬਲਦਾਂ ਦਾ ਲਹੂ ਅਤੇ ਇੱਕ ਵੱਛੀ ਦੀ ਸੁਆਹ ਉਹਨਾਂ ਉੱਤੇ ਛਿੜਕੀ ਜਾਂਦੀ ਹੈ ਜੋ ਰਸਮੀ ਤੌਰ ਤੇ ਅਸ਼ੁੱਧ ਹਨ ਉਹਨਾਂ ਨੂੰ ਪਵਿੱਤਰ ਕਰਦੇ ਹਨ ਤਾਂ ਜੋ ਉਹ ਬਾਹਰੋਂ ਸ਼ੁੱਧ ਹੋ ਜਾਣ।
14ਤਾਂ ਫਿਰ, ਮਸੀਹ ਦਾ ਲਹੂ ਕਿੰਨਾ ਵਧੀਕ ਨਿਰਦੋਸ਼ ਹੋਵੇਗਾ, ਜਿਸ ਨੇ ਸਦੀਪਕ ਆਤਮਾ ਦੁਆਰਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕੀਤਾ, ਕਿ ਸਾਡੇ ਜ਼ਮੀਰ ਨੂੰ ਉਹਨਾਂ ਕੰਮਾਂ ਤੋਂ ਸ਼ੁੱਧ ਕਰੇ ਜੋ ਮੌਤ ਵੱਲ ਲੈ ਜਾਂਦੇ ਹਨ, ਤਾਂ ਜੋ ਅਸੀਂ ਜੀਉਂਦੇ ਪਰਮੇਸ਼ਵਰ ਦੀ ਸੇਵਾ ਕਰ ਸਕੀਏ!
15ਇਸ ਲਈ ਮਸੀਹ ਇੱਕ ਨਵੇਂ ਨੇਮ ਦਾ ਵਿਚੋਲਾ ਹੈ, ਤਾਂ ਜੋ ਉਹ ਸਾਰੇ ਜਿਹੜੇ ਬੁਲਾਏ ਗਏ ਹਨ ਉਹ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਨੂੰ ਪ੍ਰਾਪਤ ਕਰ ਸਕਣ, ਕਿਉਂਕਿ ਉਸ ਦੀ ਮੌਤ ਦੁਆਰਾ ਉਨ੍ਹਾਂ ਨੇ ਉਹਨਾਂ ਅਪਰਾਧਾਂ ਲਈ ਛੁਟਕਾਰਾ ਪਾਇਆ ਜੋ ਉਨ੍ਹਾਂ ਨੇ ਪਹਿਲੇ ਨੇਮ ਦੇ ਅਧੀਨ ਕੀਤੇ ਸਨ।
16ਵਸੀਅਤ ਦੇ ਮਾਮਲੇ ਵਿੱਚ ਵੀ ਇਸ ਨੂੰ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਜ਼ਰੂਰੀ ਹੈ।