ਯਾਕੋਬ 1

ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ, “ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।” ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ;

James 1:13 (UKJV) Let no man say when he is tempted, I am tempted of God: for God cannot be tempted with evil, neither tempts he any man:

11ਕਿਉਂਕਿ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਜਿਹੜੀ ਘਾਹ ਨੂੰ ਮੁਰਝਾ ਦਿੰਦੀ ਹੈ; ਅਤੇ ਉਸ ਦੇ ਫੁੱਲ ਖਿੜਣੇ ਬੰਦ ਹੋ ਜਾਂਦੇ ਹਨ ਅਤੇ ਉਸ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜਿਵੇਂ ਕਿ ਅਮੀਰ ਵੀ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹੋਏ ਕੁਮਲਾ ਜਾਣਗੇ।

12ਮੁਬਾਰਕ ਉਹ ਹੈ ਜੋ ਅਜ਼ਮਾਇਸ਼ਾਂ ਦੇ ਦੌਰਾਨ ਸਬਰ ਕਰਦਾ ਹੈ ਕਿਉਂਕਿ, ਪਰੀਖਿਆ ਵਿੱਚ ਖੜ੍ਹੇ ਹੋਣ ਤੇ, ਉਹ ਵਿਅਕਤੀ ਜੀਵਨ ਦਾ ਤਾਜ ਪ੍ਰਾਪਤ ਕਰੇਗਾ ਜਿਸ ਦਾ ਪ੍ਰਭੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।

13ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ, “ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।” ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ;

14ਪਰ ਹਰੇਕ ਵਿਅਕਤੀ ਪਰਤਾਇਆ ਜਾਂਦਾ ਹੈ ਜਦਕਿ ਉਹ ਆਪਣੀਆਂ ਹੀ ਬੁਰੀਆਂ ਇੱਛਾਵਾਂ ਦੁਆਰਾ ਖਿੱਚੇ ਅਤੇ ਭਰਮਾਏ ਜਾਂਦੇ ਹਨ।

15ਫਿਰ, ਇੱਛਾ ਗਰਭ ਧਾਰਨ ਤੋਂ ਬਾਅਦ, ਪਾਪ ਨੂੰ ਜਨਮ ਦਿੰਦੀ ਹੈ; ਅਤੇ ਪਾਪ ਜਦੋਂ ਵੱਧ ਜਾਂਦਾ ਹੈ, ਉਹ ਮੌਤ ਨੂੰ ਜਨਮ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.