17ਹਰ ਇੱਕ ਚੰਗਾ ਅਤੇ ਸੰਪੂਰਨ ਤੋਹਫ਼ਾ ਉੱਪਰ ਤੋਂ ਹੈ, ਸਵਰਗੀ ਰੌਸ਼ਨੀ ਦੇ ਪਿਤਾ ਵੱਲੋਂ ਮਿਲਦਾ ਹੈ, ਜੋ ਪਰਛਾਵੇਂ ਬਦਲਣ ਵਾਂਗ ਨਹੀਂ ਬਦਲਦਾ।
18ਪਰਮੇਸ਼ਵਰ ਨੇ ਸਾਨੂੰ ਸੱਚ ਦੇ ਬਚਨ ਦੁਆਰਾ ਜਨਮ ਦੇਣ ਦੀ ਚੋਣ ਕੀਤੀ, ਤਾਂ ਜੋ ਅਸੀਂ ਉਸ ਦੁਆਰਾ ਬਣਾਏ ਗਏ ਸਭ ਤੋਂ ਪਹਿਲੇ ਫ਼ਲ ਦੇ ਰੂਪ ਅਜਿਹੇ ਹੋ ਸਕੀਏ।
19ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲ ਦਾ ਧਿਆਨ ਰੱਖੋ: ਹਰ ਮਨੁੱਖ ਸੁਣਨ ਵਿੱਚ ਤੇਜ਼, ਬੋਲਣ ਵਿੱਚ ਧੀਮਾ ਅਤੇ ਗੁੱਸਾ ਕਰਨ ਵਿੱਚ ਵੀ ਧੀਮਾ ਹੋਣਾ ਚਾਹੀਦਾ ਹੈ,
20ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੀ ਧਾਰਮਿਕਤਾ ਪੈਦਾ ਨਹੀਂ ਕਰਦਾ ਜਿਸ ਨੂੰ ਉਹ ਚਾਹੁੰਦਾ ਹੈ।
21ਇਸ ਲਈ, ਸਾਰੀ ਗੰਦਗੀ ਅਤੇ ਵੱਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।