15ਮੰਨ ਲਓ ਕਿ ਕੋਈ ਭਰਾ ਜਾਂ ਭੈਣ ਬਿਨਾਂ ਕੱਪੜਿਆਂ ਅਤੇ ਰੋਜ਼ਾਨਾ ਭੋਜਨ ਦੇ ਜੀਵਨ ਬਤੀਤ ਕਰ ਰਿਹਾ ਹੈ।
16ਜੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਚਲੇ ਜਾਓ; ਨਿੱਘੇ ਅਤੇ ਰੱਜੇ ਪੁੱਜੇ ਰਹੋ,” ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਜੇ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਇਸ ਦਾ ਕੀ ਲਾਭ ਹੈ?
17ਇਸੇ ਤਰ੍ਹਾਂ, ਵਿਸ਼ਵਾਸ ਜੇਕਰ ਉਸ ਦੇ ਕਰਮਾਂ ਦੇ ਅਨੁਸਾਰ ਨਹੀਂ ਹੈ, ਤਾਂ ਉਹ ਮਰਿਆ ਹੋਇਆਂ ਹੈ।
18ਪਰ ਜੇ ਕੋਈ ਕਹੇ, “ਤੇਰੇ ਕੋਲ ਵਿਸ਼ਵਾਸ ਹੈ; ਮੇਰੇ ਕੋਲ ਕਰਮ ਹਨ।” ਮੈਨੂੰ ਬਿਨਾਂ ਕਰਮਾਂ ਦੇ ਆਪਣਾ ਵਿਸ਼ਵਾਸ ਦਿਖਾ, ਅਤੇ ਮੈਂ ਤੈਨੂੰ ਆਪਣੇ ਕਰਮਾਂ ਦੁਆਰਾ ਆਪਣਾ ਵਿਸ਼ਵਾਸ ਦਿਖਾਵਾਂਗਾ।
19ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈ, ਭੂਤ ਵੀ ਇਹ ਵਿਸ਼ਵਾਸ ਕਰਦੇ ਅਤੇ ਕੰਬਦੇ ਹਨ।