19ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈ, ਭੂਤ ਵੀ ਇਹ ਵਿਸ਼ਵਾਸ ਕਰਦੇ ਅਤੇ ਕੰਬਦੇ ਹਨ।
20ਉਹ ਤੂੰ ਮੂਰਖ ਵਿਅਕਤੀ! ਕੀ ਤੂੰ ਸਬੂਤ ਚਾਹੁੰਦਾ ਹੈ ਕਿ ਕਰਮ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ?
21ਕੀ ਸਾਡੇ ਪੂਰਵਜ ਪਿਤਾ ਅਬਰਾਹਾਮ ਨੂੰ ਉਸ ਕੰਮ ਲਈ ਧਰਮੀ ਨਹੀਂ ਸਮਝਿਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਤੇ ਚੜ੍ਹਾਇਆ ਸੀ?
22ਤੁਸੀਂ ਵੇਖਦੇ ਹੋ ਕਿ ਉਸ ਦੀ ਨਿਹਚਾ ਅਤੇ ਉਸ ਦੇ ਕਾਰਜ ਮਿਲ ਕੇ ਕੰਮ ਕਰ ਰਹੇ ਸਨ, ਅਤੇ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਪੂਰਾ ਹੋਇਆ ਜੋ ਉਸ ਨੇ ਕੀਤਾ।
23ਅਤੇ ਪਵਿੱਤਰ ਸ਼ਾਸਤਰ ਸੰਪੂਰਨ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣੀ ਗਈ,” ਅਤੇ ਉਸ ਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ।