ਯਾਕੋਬ 3

ਅਜਿਹੀ “ਬੁੱਧ” ਸਵਰਗ ਤੋਂ ਨਹੀਂ ਉਤਰਦੀ ਪਰ ਧਰਤੀ ਉੱਤੇ, ਬੁੱਧੀਹੀਣ ਅਤੇ ਸ਼ੈਤਾਨੀ ਹੈ।

James 3:15 (UKJV) This wisdom descends not from above, but is earthly, sensual, devilish.

13ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ।

14ਪਰ ਜੇ ਤੁਸੀਂ ਆਪਣੇ ਦਿਲਾਂ ਵਿੱਚ ਕੌੜੀ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਤਾਂ ਇਸ ਬਾਰੇ ਸ਼ੇਖੀ ਨਾ ਮਾਰੋ ਜਾਂ ਸੱਚਾਈ ਤੋਂ ਇਨਕਾਰ ਨਾ ਕਰੋ।

15ਅਜਿਹੀ “ਬੁੱਧ” ਸਵਰਗ ਤੋਂ ਨਹੀਂ ਉਤਰਦੀ ਪਰ ਧਰਤੀ ਉੱਤੇ, ਬੁੱਧੀਹੀਣ ਅਤੇ ਸ਼ੈਤਾਨੀ ਹੈ।

16ਕਿਉਂਕਿ ਜਿੱਥੇ ਤੁਸੀਂ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਉੱਥੇ ਤੁਹਾਨੂੰ ਵਿਕਾਰ ਅਤੇ ਹਰ ਭੈੜੀ ਆਦਤ ਮਿਲਦੀ ਹੈ।

17ਪਰ ਜਿਹੜੀ ਬੁੱਧ ਸਵਰਗ ਤੋਂ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਪਵਿੱਤਰ ਹੁੰਦੀ ਹੈ; ਫਿਰ ਸ਼ਾਂਤੀ-ਪਸੰਦ, ਵਿਚਾਰਸ਼ੀਲ, ਅਧੀਨਤਾ, ਦਯਾ ਅਤੇ ਚੰਗੇ ਫ਼ਲ ਨਾਲ ਭਰਪੂਰ, ਨਿਰਪੱਖ ਅਤੇ ਨਿਸ਼ਕਪਟ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.