ਯਾਕੋਬ 5

ਹੁਣ ਸੁਣੋ, ਅਮੀਰ ਲੋਕੋ, ਤੁਹਾਡੇ ਉੱਤੇ ਆਉਣ ਵਾਲੇ ਦੁੱਖਾਂ ਦੇ ਕਾਰਨ ਤੁਸੀਂ ਉੱਚੀ ਰੋਵੋ ਅਤੇ ਕੁਰਲਾਉ।

James 5:1 (UKJV) Go to now, all of you rich men, weep and wail for your miseries that shall come upon you.

1ਹੁਣ ਸੁਣੋ, ਅਮੀਰ ਲੋਕੋ, ਤੁਹਾਡੇ ਉੱਤੇ ਆਉਣ ਵਾਲੇ ਦੁੱਖਾਂ ਦੇ ਕਾਰਨ ਤੁਸੀਂ ਉੱਚੀ ਰੋਵੋ ਅਤੇ ਕੁਰਲਾਉ।

2ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਕੀੜਿਆਂ ਨੇ ਤੁਹਾਡੇ ਕੱਪੜੇ ਖਾ ਲਏ।

3ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.