14ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਉਣ ਅਤੇ ਉਹ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਨਾਮ ਤੇ ਤੇਲ ਨਾਲ ਮਸਹ ਕਰਨ।
15ਅਤੇ ਵਿਸ਼ਵਾਸ ਵਿੱਚ ਕੀਤੀ ਗਈ ਪ੍ਰਾਰਥਨਾ ਬਿਮਾਰ ਵਿਅਕਤੀ ਨੂੰ ਤੰਦਰੁਸਤ ਕਰੇਗੀ; ਪ੍ਰਭੂ ਉਨ੍ਹਾਂ ਨੂੰ ਉੱਚਾ ਕਰੇਗਾ। ਜੇ ਉਨ੍ਹਾਂ ਨੇ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ।
16ਇਸ ਲਈ ਇੱਕ-ਦੂਜੇ ਦੇ ਅੱਗੇ ਆਪਣੇ ਪਾਪ ਕਬੂਲ ਕਰੋ ਅਤੇ ਇੱਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਵੋ। ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
17ਏਲੀਯਾਹ ਇੱਕ ਮਨੁੱਖ ਸੀ, ਜਿਵੇਂ ਕਿ ਅਸੀਂ ਹਾਂ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਅਤੇ ਸਾਢੇ ਤਿੰਨ ਸਾਲਾਂ ਤੱਕ ਜ਼ਮੀਨ ਤੇ ਮੀਂਹ ਨਹੀਂ ਪਿਆ।
18ਫੇਰ ਉਸ ਨੇ ਪ੍ਰਾਰਥਨਾ ਕੀਤੀ, ਅਤੇ ਅਕਾਸ਼ ਨੇ ਮੀਂਹ ਪਾਇਆ ਅਤੇ ਧਰਤੀ ਨੇ ਆਪਣੀਆਂ ਫਸਲਾਂ ਪੈਦਾ ਕੀਤੀਆਂ।