7ਹੇ ਭਰਾਵੋ ਅਤੇ ਭੈਣੋ, ਫਿਰ ਪ੍ਰਭੂ ਦੇ ਵਾਪਸ ਆਉਣ ਤੱਕ ਧੀਰਜ ਰੱਖੋ। ਵੇਖੋ ਕਿਵੇਂ ਕਿਸਾਨ ਆਪਣੀ ਜ਼ਮੀਨ ਵਿੱਚ ਉੱਤਮ ਫਸਲ ਦੀ ਉਪਜ ਦਾ ਇੰਤਜ਼ਾਰ ਕਰਦਾ ਹੈ, ਧੀਰਜ ਨਾਲ ਪਤਝੜ ਅਤੇ ਬਸੰਤ ਦੇ ਮੀਂਹ ਦੀ ਉਡੀਕ ਕਰਦਾ ਹੈ।
8ਤੁਸੀਂ ਵੀ, ਧੀਰਜ ਰੱਖੋ ਅਤੇ ਦ੍ਰਿੜ੍ਹ ਰਹੋ, ਕਿਉਂਕਿ ਪ੍ਰਭੂ ਦਾ ਵਾਪਸ ਆਉਣਾ ਨੇੜੇ ਹੈ।
9ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੇ ਵਿਰੁੱਧ ਬੁੜ-ਬੁੜ ਨਾ ਕਰੋ, ਨਹੀਂ ਤਾਂ ਤੁਹਾਡਾ ਨਿਆਂ ਕੀਤਾ ਜਾਵੇਗਾ। ਨਿਆਈਂ ਦਰਵਾਜ਼ੇ ਤੇ ਖੜ੍ਹਾ ਹੈ!
10ਹੇ ਭਰਾਵੋ ਅਤੇ ਭੈਣੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ, ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ।
11ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਉਨ੍ਹਾਂ ਨੂੰ ਧੰਨ ਮੰਨਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ ਹੈ। ਤੁਸੀਂ ਅਯੂਬ ਦੇ ਸਬਰ ਬਾਰੇ ਸੁਣਿਆ ਹੈ ਅਤੇ ਵੇਖਿਆ ਹੈ ਕਿ ਆਖਰਕਾਰ ਪ੍ਰਭੂ ਦੇ ਵਲੋਂ ਉਸ ਦਾ ਫ਼ਲ ਵੀ ਜਾਣਦੇ ਹੋ ਕਿ ਪ੍ਰਭੂ ਰਹਿਮਦਿਲੀ ਅਤੇ ਦਇਆ ਨਾਲ ਭਰਪੂਰ ਹੈ।