21ਤਦ ਯਹੂਦੀ ਆਗੂਆਂ ਨੇ ਯੋਹਨ ਤੋਂ ਦੁਬਾਰਾ ਪੁੱਛਿਆ, “ਤਾਂ ਤੁਸੀਂ ਕੌਣ ਹੋ? ਕੀ ਤੁਸੀਂ ਏਲੀਯਾਹ ਹੋ?” ਯੋਹਨ ਨੇ ਜਵਾਬ ਦਿੱਤਾ, “ਨਹੀਂ।” ਤਦ ਉਹਨਾਂ ਨੇ ਪੁੱਛਿਆ, “ਕੀ ਤੁਸੀਂ ਨਬੀ ਹੋ?” ਯੋਹਨ ਨੇ ਜਵਾਬ ਦਿੱਤਾ, “ਨਹੀਂ।”
22ਅਖ਼ੀਰ ਵਿੱਚ ਉਹਨਾਂ ਨੇ ਪੁੱਛਿਆ, “ਤਾਂ ਸਾਨੂੰ ਦੱਸੋ ਕੀ ਤੁਸੀਂ ਕੌਣ ਹੋ? ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ ਤਾਂ ਕੀ ਅਸੀਂ ਉਹਨਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ?”
23ਯੋਹਨ ਨੇ ਯਸ਼ਾਯਾਹ ਨਬੀ ਦੀ ਲਿਖਤ ਵਿੱਚੋਂ ਜਵਾਬ ਦਿੱਤਾ, “ਮੈਂ ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਹਾਂ, ‘ਪ੍ਰਭੂ ਲਈ ਰਸਤਾ ਸਿੱਧਾ ਬਣਾਓ।’ ”
24ਉਹ ਫ਼ਰੀਸੀ ਜੋ ਭੇਜੇ ਗਏ ਸਨ।
25ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਜੇ ਤੁਸੀਂ ਮਸੀਹ ਨਹੀਂ ਹੋ, ਅਤੇ ਨਾ ਹੀ ਏਲੀਯਾਹ ਅਤੇ ਨਾ ਹੀ ਨਬੀ ਹੋ, ਤਾਂ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ?”