42ਤਦ ਆਂਦਰੇਯਾਸ ਉਹਨਾਂ ਨੂੰ ਮਸੀਹ ਯਿਸ਼ੂ ਦੇ ਕੋਲ ਲਿਆਇਆ। ਮਸੀਹ ਯਿਸ਼ੂ ਨੇ ਸ਼ਿਮਓਨ ਦੇ ਵੱਲ ਵੇਖ ਕੇ ਕਿਹਾ, “ਤੂੰ ਯੋਹਨ ਦਾ ਪੁੱਤਰ ਸ਼ਿਮਓਨ ਹੈ, ਤੂੰ ਕੈਫ਼ਾਸ ਅਰਥਾਤ ਪਤਰਸ ਅਖਵਾਏਂਗਾ।”
43ਅਗਲੇ ਦਿਨ ਗਲੀਲ ਦੇ ਸੂਬੇ ਨੂੰ ਜਾਂਦੇ ਹੋਏ ਯਿਸ਼ੂ ਦੀ ਮੁਲਾਕਾਤ ਫਿਲਿੱਪਾਸ ਨਾਲ ਹੋਈ। ਯਿਸ਼ੂ ਨੇ ਫਿਲਿੱਪਾਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਚੱਲ।”
44ਫਿਲਿੱਪਾਸ ਬੈਥਸੈਦਾ ਸ਼ਹਿਰ ਦਾ ਸੀ, ਜੋ ਆਂਦਰੇਯਾਸ ਅਤੇ ਪਤਰਸ ਦਾ ਨਗਰ ਵੀ ਸੀ।
45ਫਿਲਿੱਪਾਸ ਨੇ ਨਾਥਾਨਇਲ ਨੂੰ ਲੱਭ ਕੇ ਉਸ ਨੂੰ ਕਿਹਾ, “ਜਿਨ੍ਹਾਂ ਦਾ ਜ਼ਿਕਰ ਬਿਵਸਥਾ ਵਿੱਚ ਮੋਸ਼ੇਹ ਅਤੇ ਨਬੀਆਂ ਨੇ ਕੀਤਾ ਹੈ, ਉਹ ਸਾਨੂੰ ਮਿਲ ਗਿਆ ਹੈ, ਉਹ ਨਾਜ਼ਰੇਥ ਦਾ ਨਿਵਾਸੀ ਯੋਸੇਫ਼ ਦਾ ਪੁੱਤਰ ਯਿਸ਼ੂ ਹੈ।”
46ਇਹ ਸੁਣ ਨਾਥਾਨਇਲ ਨੇ ਤੁਰੰਤ ਉਹਨਾਂ ਨੂੰ ਪੁੱਛਿਆ, “ਕੀ ਨਾਜ਼ਰੇਥ ਵਿੱਚੋਂ ਵੀ ਕੁਝ ਚੰਗਾ ਨਿਕਲ ਸਕਦਾ ਹੈ?” ਫਿਲਿੱਪਾਸ ਨੇ ਜਵਾਬ ਦਿੱਤਾ, “ਆ ਤੇ ਵੇਖ।”