ਯੋਹਨ 10

ਤਦ ਯਿਸ਼ੂ ਨੇ ਫਿਰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਭੇਡਾਂ ਦਾ ਦਰਵਾਜ਼ਾ ਹਾਂ।

John 10:7 (UKJV) Then said Jesus unto them again, Verily, verily, I say unto you, I am the door of the sheep.

5ਪਰ ਉਹ ਕਦੇ ਵੀ ਕਿਸੇ ਅਜਨਬੀ ਦੇ ਪਿੱਛੇ ਨਹੀਂ ਚੱਲਦੀਆਂ; ਅਸਲ ਵਿੱਚ, ਭੇਡਾਂ ਉਸ ਤੋਂ ਭੱਜ ਜਾਂਦੀਆਂ ਹਨ ਕਿਉਂਕਿ ਉਹ ਕਿਸੇ ਅਜਨਬੀ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ।”

6ਯਿਸ਼ੂ ਨੇ ਇਹ ਸ਼ਬਦ ਉਦਾਹਰਣ ਵੱਜੋ ਬੋਲੇ, ਪਰ ਫ਼ਰੀਸੀਆਂ ਨੂੰ ਸਮਝ ਨਾ ਆਈ ਕਿ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈ।

7ਤਦ ਯਿਸ਼ੂ ਨੇ ਫਿਰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਭੇਡਾਂ ਦਾ ਦਰਵਾਜ਼ਾ ਹਾਂ।

8ਉਹ ਸਾਰੇ ਜੋ ਮੇਰੇ ਤੋਂ ਪਹਿਲਾਂ ਆਏ ਸਨ ਚੋਰ ਅਤੇ ਡਾਕੂ ਸਨ, ਪਰ ਭੇਡਾਂ ਨੇ ਉਹਨਾਂ ਦੀ ਨਹੀਂ ਸੁਣੀ।

9ਮੈਂ ਦਰਵਾਜ਼ਾ ਹਾਂ; ਉਹ ਜੋ ਵੀ ਮੇਰੇ ਰਾਹੀਂ ਪਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆ ਜਾ ਸਕਣਗੇ, ਅਤੇ ਉਹਨਾਂ ਨੂੰ ਚਾਰਾ ਮਿਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.