26ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?”
27ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਹੀ ਮਸੀਹ ਹੋ, ਪਰਮੇਸ਼ਵਰ ਦੇ ਪੁੱਤਰ ਹੋ, ਜੋ ਇਸ ਦੁਨੀਆਂ ਤੇ ਆਉਣ ਵਾਲਾ ਹੈ।”
28ਜਦੋਂ ਉਸ ਨੇ ਇਹ ਕਿਹਾ ਤਾਂ ਉਹ ਵਾਪਸ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਗੁਰੂ ਜੀ ਇੱਥੇ ਹਨ, ਅਤੇ ਤੇਰੇ ਬਾਰੇ ਪੁੱਛ ਰਹੇ ਹਨ।”
29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਠ ਖੜ੍ਹੀ ਹੋਈ ਅਤੇ ਯਿਸ਼ੂ ਕੋਲ ਗਈ।
30ਅਜੇ ਯਿਸ਼ੂ ਪਿੰਡ ਵਿੱਚ ਵੜੇ ਨਹੀਂ ਸੀ, ਪਰ ਉਹ ਅਜੇ ਵੀ ਉਸ ਥਾਂ ਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ।