1ਲਾਜ਼ਰਾਸ ਨਾਮ ਦਾ ਇੱਕ ਆਦਮੀ ਬਿਮਾਰ ਸੀ। ਉਹ ਬੈਥਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਰਹਿੰਦੀਆਂ ਸਨ।
2ਇਹ ਉਹ ਮਰਿਯਮ ਹੈ ਜਿਸ ਨੇ ਬਾਅਦ ਵਿੱਚ ਪ੍ਰਭੂ ਦੇ ਪੈਰਾਂ ਉੱਤੇ ਮਹਿੰਗਾ ਅਤਰ ਮਲਿਆ ਸੀ ਅਤੇ ਆਪਣੇ ਵਾਲਾਂ ਨਾਲ ਉਸ ਨੂੰ ਪੂੰਝਿਆ, ਉਸ ਦਾ ਭਰਾ ਲਾਜ਼ਰਾਸ ਬਿਮਾਰ ਸੀ।
3ਤਦ ਉਹਨਾਂ ਦੋਹਾਂ ਭੈਣਾਂ ਨੇ ਯਿਸ਼ੂ ਨੂੰ ਇੱਕ ਸੁਨੇਹਾ ਭੇਜਿਆ, “ਹੇ ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਬਹੁਤ ਬਿਮਾਰ ਹੈ।”
4ਪਰ ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ। ਪਰ ਇਹ ਪਰਮੇਸ਼ਵਰ ਦੀ ਵਡਿਆਈ ਲਈ ਹੈ ਤਾਂ ਜੋ ਪਰਮੇਸ਼ਵਰ ਦੇ ਪੁੱਤਰ ਦੀ ਇਸ ਤੋਂ ਵਡਿਆਈ ਹੋ ਸਕੇ।”
5ਭਾਵੇਂ ਯਿਸ਼ੂ ਮਾਰਥਾ ਅਤੇ ਉਸ ਦੀ ਭੈਣ ਮਰਿਯਮ ਅਤੇ ਲਾਜ਼ਰਾਸ ਨੂੰ ਪਿਆਰ ਕਰਦੇ ਸਨ।