36ਤਦ ਯਹੂਦੀਆਂ ਨੇ ਕਿਹਾ, “ਵੇਖੋ ਉਹ ਉਸ ਨੂੰ ਕਿੰਨ੍ਹਾ ਪਿਆਰ ਕਰਦਾ ਸੀ!”
37ਪਰ ਉਹਨਾਂ ਵਿੱਚੋਂ ਕਈਆਂ ਨੇ ਕਿਹਾ, “ਉਹ ਜਿਨ੍ਹਾਂ ਨੇ ਅੰਨ੍ਹੇ ਆਦਮੀ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰਾਸ ਨੂੰ ਮਰਨ ਤੋਂ ਨਹੀਂ ਬਚਾ ਸਕਦੇ ਸੀ?”
38ਯਿਸ਼ੂ ਦਾ ਦਿਲ ਇੱਕ ਵਾਰ ਫਿਰ ਭਰ ਆਇਆ ਅਤੇ ਉਹ ਕਬਰ ਤੇ ਆਏ ਅਤੇ ਕਬਰ ਇੱਕ ਗੁਫਾ ਵਾਂਗ ਸੀ ਜਿਸ ਦੇ ਮੂੰਹ ਤੇ ਇੱਕ ਪੱਥਰ ਰੱਖਿਆ ਸੀ।
39ਯਿਸ਼ੂ ਨੇ ਹੁਕਮ ਦਿੱਤਾ, “ਪੱਥਰ ਨੂੰ ਹਟਾ ਦੇਵੋ।” ਲਾਜ਼ਰਾਸ ਦੀ ਭੈਣ ਮਾਰਥਾ ਨੇ ਕਿਹਾ, “ਪਰ ਹੇ ਪ੍ਰਭੂ ਇਸ ਵੇਲੇ ਤਾਂ ਉਸ ਤੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਲਾਜ਼ਰਾਸ ਚਾਰ ਦਿਨ ਤੋਂ ਕਬਰ ਵਿੱਚ ਹੈ।”
40ਤਦ ਯਿਸ਼ੂ ਨੇ ਕਿਹਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਵੇਖੋਂਗੇ?”