19ਇਸ ਲਈ ਫ਼ਰੀਸੀਆਂ ਨੇ ਇੱਕ-ਦੂਜੇ ਨੂੰ ਆਖਿਆ, “ਵੇਖੋ, ਤੁਹਾਡੇ ਕੋਲੋਂ ਕੁਝ ਵੀ ਨਹੀਂ ਹੋ ਰਿਹਾ। ਵੇਖੋ ਸਾਰੀ ਦੁਨੀਆਂ ਉਸ ਦੇ ਮਗਰ ਲੱਗ ਰਹੀ ਹੈ!”
20ਹੁਣ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ ਜੋ ਤਿਉਹਾਰ ਤੇ ਅਰਾਧਨਾ ਕਰਨ ਲਈ ਆਏ ਸਨ।
21ਉਹ ਯੂਨਾਨੀ ਲੋਕ ਫਿਲਿੱਪਾਸ ਕੋਲ ਆਏ ਜੋ ਗਲੀਲ ਦੇ ਬੈਥਸੈਦਾ ਤੋਂ ਸੀ। ਉਹਨਾਂ ਨੇ ਬੇਨਤੀ ਕੀਤੀ, “ਸ਼੍ਰੀਮਾਨ ਜੀ, ਅਸੀਂ ਯਿਸ਼ੂ ਨੂੰ ਵੇਖਣਾ ਚਾਹੁੰਦੇ ਹਾਂ।”
22ਫਿਲਿੱਪਾਸ ਨੇ ਜਾ ਕੇ ਆਂਦਰੇਯਾਸ ਨੂੰ ਦੱਸਿਆ। ਆਂਦਰੇਯਾਸ ਅਤੇ ਫਿਲਿੱਪਾਸ ਯਿਸ਼ੂ ਕੋਲ ਦੱਸਣ ਆਏ।
23ਯਿਸ਼ੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਵੇਲਾ ਆ ਗਿਆ ਹੈ।