22ਫਿਲਿੱਪਾਸ ਨੇ ਜਾ ਕੇ ਆਂਦਰੇਯਾਸ ਨੂੰ ਦੱਸਿਆ। ਆਂਦਰੇਯਾਸ ਅਤੇ ਫਿਲਿੱਪਾਸ ਯਿਸ਼ੂ ਕੋਲ ਦੱਸਣ ਆਏ।
23ਯਿਸ਼ੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਵੇਲਾ ਆ ਗਿਆ ਹੈ।
24ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਅਤੇ ਇਕੱਲਾ ਨਾ ਰਹੇ ਉਹ ਸਿਰਫ ਇੱਕ ਬੀਜ ਹੀ ਰਹਿ ਜਾਵੇਗਾ। ਪਰ ਜੇ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਬੀਜ ਪੈਦਾ ਕਰਦਾ ਹੈ।
25ਜਿਹੜਾ ਵੀ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ, ਪਰ ਜਿਹੜਾ ਕੋਈ ਇਸ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਨੂੰ ਪਿਆਰ ਨਹੀਂ ਕਰਦਾ ਉਹ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ।
26ਜੋ ਕੋਈ ਮੇਰੀ ਸੇਵਾ ਕਰਦਾ ਹੈ ਉਹ ਮੇਰੇ ਮਗਰ ਆਵੇ; ਅਤੇ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇਗਾ। ਮੇਰਾ ਪਿਤਾ ਉਸ ਦੀ ਇੱਜ਼ਤ ਕਰੇਂਗਾ ਜੋ ਮੇਰੀ ਸੇਵਾ ਕਰਦਾ ਹੈ।