8ਪਤਰਸ ਨੇ ਕਿਹਾ, “ਨਹੀਂ ਤੁਸੀਂ ਕਦੇ ਮੇਰੇ ਪੈਰ ਨਹੀਂ ਧੋਵੋਂਗੇ!” ਯਿਸ਼ੂ ਨੇ ਜਵਾਬ ਦਿੱਤਾ, “ਜਦ ਤੱਕ ਮੈਂ ਤੁਹਾਨੂੰ ਧੋ ਨਾ ਲਵਾਂ, ਤੁਸੀਂ ਮੇਰੇ ਨਹੀਂ ਹੋਵੋਂਗੇ।”
9ਸ਼ਿਮਓਨ ਪਤਰਸ ਨੇ ਕਿਹਾ, “ਹੇ ਮੇਰੇ ਪ੍ਰਭੂ! ਸਿਰਫ ਮੇਰੇ ਪੈਰ ਹੀ ਨਹੀਂ, ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ ਦੇਵੋ।”
10ਯਿਸ਼ੂ ਨੇ ਉੱਤਰ ਦਿੱਤਾ, “ਉਹ ਮਨੁੱਖ ਜਿਸ ਨੇ ਨਹਾ ਲਿਆ ਹੈ ਉਸ ਨੂੰ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ। ਤੁਸੀਂ ਚੇਲੇ ਸਾਫ਼ ਹੋ, ਪਰ ਸਾਰੇ ਨਹੀਂ।”
11ਕਿਉਂਕਿ ਯਿਸ਼ੂ ਜਾਣਦਾ ਸੀ ਕਿ ਉਸ ਨਾਲ ਕੌਣ ਵਿਸ਼ਵਾਸਘਾਤ ਕਰੇਂਗਾ। ਇਸ ਲਈ ਜਦੋਂ ਉਸ ਨੇ ਕਿਹਾ, “ਕਿ ਤੁਸੀਂ ਸਾਰੇ ਸਾਫ਼ ਨਹੀਂ ਹੋ।”
12ਯਿਸ਼ੂ ਨੇ ਉਹਨਾਂ ਦੇ ਪੈਰ ਧੋਣ ਤੋਂ ਬਾਅਦ ਆਪਣੇ ਕੱਪੜੇ ਦੁਬਾਰਾ ਪਾ ਲਏ ਅਤੇ ਬੈਠ ਗਏ ਅਤੇ ਪੁੱਛਿਆ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਰਿਹਾ ਸੀ?