12ਯਿਸ਼ੂ ਨੇ ਉਹਨਾਂ ਦੇ ਪੈਰ ਧੋਣ ਤੋਂ ਬਾਅਦ ਆਪਣੇ ਕੱਪੜੇ ਦੁਬਾਰਾ ਪਾ ਲਏ ਅਤੇ ਬੈਠ ਗਏ ਅਤੇ ਪੁੱਛਿਆ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਰਿਹਾ ਸੀ?
13ਤੁਸੀਂ ਮੈਨੂੰ ‘ਗੁਰੂ,’ ਅਤੇ ‘ਪ੍ਰਭੂ,’ ਕਹਿੰਦੇ ਹੋ, ਅਤੇ ਤੁਸੀਂ ਸਹੀ ਹੋ, ਕਿਉਂਕਿ ਮੈਂ ਉਹੀ ਹਾਂ।
14ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹਾਂ ਅਤੇ ਮੈਂ ਤੁਹਾਡੇ ਪੈਰ ਧੋਤੇ ਹਨ। ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋਣੇ ਚਾਹੀਦੇ ਹਨ।
15ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਵੀ ਇਸ ਤਰ੍ਹਾਂ ਕਰੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ।
16ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਹੁੰਦਾ।