ਯੋਹਨ 13

ਚੇਲਿਆਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸ਼ੂ ਬਹੁਤ ਪਿਆਰ ਕਰਦੇ ਸੀ ਉਹ ਮੇਜ਼ ਤੇ ਯਿਸ਼ੂ ਦੇ ਕੋਲ ਬੈਠਾ ਹੋਇਆ ਸੀ।

John 13:23 (UKJV) Now there was leaning on Jesus' bosom one of his disciples, whom Jesus loved.

21ਇਸ ਤੋਂ ਬਾਅਦ ਯਿਸ਼ੂ ਆਤਮਾ ਵਿੱਚ ਬਹੁਤ ਪਰੇਸ਼ਾਨ ਹੋਏ, ਅਤੇ ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ!”

22ਯਿਸ਼ੂ ਦੇ ਚੇਲੇ ਇੱਕ ਦੂਸਰੇ ਵੱਲ ਵੇਖ ਰਹੇ ਸਨ ਅਤੇ ਇਹ ਵੇਖ ਕੇ ਉਹ ਹੈਰਾਨ ਸਨ ਕਿ ਯਿਸ਼ੂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ।

23ਚੇਲਿਆਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸ਼ੂ ਬਹੁਤ ਪਿਆਰ ਕਰਦੇ ਸੀ ਉਹ ਮੇਜ਼ ਤੇ ਯਿਸ਼ੂ ਦੇ ਕੋਲ ਬੈਠਾ ਹੋਇਆ ਸੀ।

24ਸ਼ਿਮਓਨ ਪਤਰਸ ਨੇ ਇਸ਼ਾਰਾ ਕੀਤਾ ਅਤੇ ਪੁੱਛਿਆ, “ਉਹ ਕਿਸ ਬਾਰੇ ਗੱਲ ਕਰ ਰਹੇ ਹਨ?”

25ਤਾਂ ਉਹ ਚੇਲਾ ਯਿਸ਼ੂ ਦੇ ਹੋਰ ਨੇੜੇ ਆਇਆ ਅਤੇ ਪੁੱਛਿਆ, “ਪ੍ਰਭੂ, ਉਹ ਕੌਣ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.