27ਜਦੋਂ ਯਹੂਦਾਹ ਨੇ ਰੋਟੀ ਖਾਧੀ ਤਾਂ ਸ਼ੈਤਾਨ ਉਸ ਦੇ ਅੰਦਰ ਆਇਆ। ਤਦ ਯਿਸ਼ੂ ਨੇ ਉਸ ਨੂੰ ਕਿਹਾ। “ਜੋ ਤੂੰ ਕਰਨਾ ਹੈ ਉਹ ਛੇਤੀ ਕਰ।”
28ਮੇਜ਼ ਤੇ ਬੈਠੇ ਕਿਸੇ ਵੀ ਮਨੁੱਖ ਨੂੰ ਸਮਝ ਨਹੀਂ ਆਇਆ ਕਿ ਯਿਸ਼ੂ ਨੇ ਇਹ ਉਸ ਨੂੰ ਕਿਉਂ ਕਿਹਾ ਸੀ।
29ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾਹ ਕੋਲ ਪੈਸੇ ਵਾਲੀ ਥੈਲੀ ਰਹਿੰਦੀ ਹੈ ਅਤੇ ਯਿਸ਼ੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਉਹ ਖਰੀਦੇ ਜਾਂ ਗਰੀਬਾਂ ਨੂੰ ਕੁਝ ਪੈਸੇ ਦੇਣ ਨੂੰ ਕਿਹਾ ਸੀ।
30ਯਹੂਦਾਹ ਰੋਟੀ ਲੈਣ ਤੋਂ ਬਾਅਦ ਬਾਹਰ ਚੱਲਿਆ ਗਿਆ। ਉਹ ਰਾਤ ਦਾ ਸਮਾਂ ਸੀ।
31ਜਦੋਂ ਯਹੂਦਾਹ ਚਲਾ ਗਿਆ ਤਾਂ ਯਿਸ਼ੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਵਿੱਚ ਪਰਮੇਸ਼ਵਰ ਦੀ ਵੀ ਵਡਿਆਈ ਹੋਈ ਹੈ।