20ਯਾਦ ਰੱਖੋ ਕਿ ਮੈਂ ਤੁਹਾਨੂੰ ਕੀ ਕਿਹਾ ਸੀ, ‘ਇੱਕ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ।’ ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਹਨਾਂ ਨੇ ਮੇਰੇ ਬਚਨਾਂ ਨੂੰ ਮੰਨਿਆ ਤਾਂ ਉਹ ਤੁਹਾਡੇ ਬਚਨਾਂ ਦੀ ਵੀ ਪਾਲਣਾ ਕਰਨਗੇ।
21ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਇਹ ਸਭ ਕਰਨਗੇ ਕਿਉਂਕਿ ਲੋਕ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ।
22ਜੇ ਮੈਂ ਇਸ ਸੰਸਾਰ ਵਿੱਚ ਨਾ ਆਇਆ ਹੁੰਦਾ ਅਤੇ ਉਹਨਾਂ ਨਾਲ ਗੱਲਾਂ ਨਾ ਕੀਤੀਆਂ ਹੁੰਦੀਆਂ ਤਾਂ ਉਹ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਹਨਾਂ ਕੋਲ ਆਪਣੇ ਪਾਪਾਂ ਦਾ ਕੋਈ ਬਹਾਨਾ ਨਹੀਂ ਹੈ।
23ਜਿਹੜਾ ਮੈਨੂੰ ਨਫ਼ਰਤ ਕਰਦਾ ਹੈ ਉਹ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ।
24ਜੇ ਮੈਂ ਉਹਨਾਂ ਵਿੱਚਕਾਰ ਉਹ ਕੰਮ ਨਾ ਕੀਤੇ ਹੁੰਦੇ ਜੋ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪ ਲਈ ਦੋਸ਼ੀ ਨਹੀਂ ਹੁੰਦੇ। ਪਰ ਉਹਨਾਂ ਨੇ ਵੇਖਿਆ ਹੈ ਅਤੇ ਫਿਰ ਵੀ ਉਹਨਾਂ ਨੇ ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ।