ਯੋਹਨ 16

ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ: ਹੁਣ ਤੁਹਾਡਾ ਸੋਗ ਦਾ ਸਮਾਂ ਆ ਗਿਆ ਹੈ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਸੀਂ ਖੁਸ਼ ਹੋਵੋਂਗੇ ਅਤੇ ਕੋਈ ਵੀ ਤੁਹਾਡੀ ਖੁਸ਼ੀ ਨੂੰ ਨਹੀਂ ਖੋਹ ਸਕਦਾ।

John 16:22 (UKJV) And all of you now therefore have sorrow: but I will see you again, and your heart shall rejoice, and your joy no man takes from you.

20ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਰੋਂਵੋਗੇ ਅਤੇ ਸੋਗ ਕਰੋਗੇ, ਜਦ ਕਿ ਸੰਸਾਰ ਖੁਸ਼ ਹੋਵੇਗਾ। ਤੁਸੀਂ ਸੋਗ ਕਰੋਗੇ, ਪਰ ਤੁਹਾਡਾ ਸੋਗ ਅਨੰਦ ਵਿੱਚ ਬਦਲ ਜਾਵੇਗਾ।

21ਜਦੋਂ ਔਰਤ ਆਪਣੇ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ ਤਾਂ ਉਸ ਦਰਦ ਨੂੰ ਸਹਿਣ ਕਰ ਰਹੀ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਗਿਆ ਹੁੰਦਾ ਹੈ। ਪਰ ਜਦੋਂ ਉਸ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਆਪਣੀ ਖੁਸ਼ੀ ਦੇ ਕਰਕੇ ਦਰਦ ਨੂੰ ਭੁੱਲ ਜਾਂਦੀ ਹੈ ਕਿਉਂਕਿ ਬੱਚਾ ਦੁਨੀਆਂ ਵਿੱਚ ਪੈਦਾ ਹੋਇਆ ਹੈ।

22ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ: ਹੁਣ ਤੁਹਾਡਾ ਸੋਗ ਦਾ ਸਮਾਂ ਆ ਗਿਆ ਹੈ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਸੀਂ ਖੁਸ਼ ਹੋਵੋਂਗੇ ਅਤੇ ਕੋਈ ਵੀ ਤੁਹਾਡੀ ਖੁਸ਼ੀ ਨੂੰ ਨਹੀਂ ਖੋਹ ਸਕਦਾ।

23ਉਸ ਦਿਨ ਤੁਸੀਂ ਮੈਨੂੰ ਕੁਝ ਨਹੀਂ ਪੁੱਛੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮੇਰਾ ਪਿਤਾ ਤੁਹਾਨੂੰ ਉਹ ਸਭ ਦੇਵੇਗਾ ਜੋ ਤੁਸੀਂ ਮੇਰੇ ਨਾਮ ਤੇ ਮੰਗੋਂਗੇ।

24ਹੁਣ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ। ਮੰਗੋ ਅਤੇ ਤੁਹਾਨੂੰ ਮਿਲ ਜਾਵੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.