9ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਪਰ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੁਸੀਂ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੁਹਾਡੇ ਹੀ ਹਨ।
10ਉਹ ਜੋ ਸਭ ਮੇਰਾ ਹੈ ਉਹ ਤੁਹਾਡਾ ਹੈ, ਅਤੇ ਜੋ ਤੁਹਾਡਾ ਹੈ ਉਹ ਸਭ ਮੇਰਾ ਹੈ ਅਤੇ ਉਹਨਾਂ ਦੇ ਰਾਹੀਂ ਮੈਨੂੰ ਮਹਿਮਾ ਮਿਲੀ ਹੈ।
11ਹੁਣ ਮੈਂ ਜਗਤ ਵਿੱਚ ਨਹੀਂ ਰਹਾਂਗਾ, ਪਰ ਉਹ ਅਜੇ ਵੀ ਦੁਨੀਆਂ ਵਿੱਚ ਹਨ, ਅਤੇ ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਪਵਿੱਤਰ ਪਿਤਾ, ਆਪਣੇ ਨਾਮ ਦੀ ਸ਼ਕਤੀ ਨਾਲ ਉਹਨਾਂ ਦੀ ਰੱਖਿਆ ਕਰੋ, ਉਹ ਨਾਮ ਜੋ ਤੁਸੀਂ ਮੈਨੂੰ ਦਿੱਤਾ ਸੀ ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ।
12ਜਦੋਂ ਮੈਂ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਤੁਹਾਡੇ ਨਾਮ ਦੁਆਰਾ ਜੋ ਤੁਸੀਂ ਮੈਨੂੰ ਦਿੱਤਾ ਹੈ ਬਚਾ ਕੇ ਰੱਖਿਆ। ਅਤੇ ਇੱਕ ਨੂੰ ਛੱਡ ਕੋਈ ਵੀ ਨਾਸ਼ ਨਹੀਂ ਹੋਇਆ ਤਾਂ ਕਿ ਬਚਨ ਦਾ ਲਿਖਿਆ ਪੂਰਾ ਹੋ ਸਕੇ।
13“ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ, ਪਰ ਮੈਂ ਇਹ ਗੱਲਾਂ ਉਦੋਂ ਆਖਦਾ ਹਾਂ ਜਦੋਂ ਮੈਂ ਅਜੇ ਵੀ ਦੁਨੀਆਂ ਵਿੱਚ ਹਾਂ, ਤਾਂ ਜੋ ਉਹ ਪੂਰੀ ਤਰ੍ਹਾਂ ਤੇ ਖੁਸ਼ੀ ਨਾਲ ਭਰ ਸਕਣ।