ਯੋਹਨ 17

ਉਹਨਾਂ ਲਈ ਮੈਂ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ, ਤਾਂ ਜੋ ਉਹ ਵੀ ਸੱਚ-ਮੁੱਚ ਪਵਿੱਤਰ ਹੋ ਸਕਣ।

John 17:19 (UKJV) And for their sakes I sanctify myself, that they also might be sanctified through the truth.

17ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ।

18ਜਿਵੇਂ ਕਿ ਤੁਸੀਂ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਉਹਨਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ।

19ਉਹਨਾਂ ਲਈ ਮੈਂ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ, ਤਾਂ ਜੋ ਉਹ ਵੀ ਸੱਚ-ਮੁੱਚ ਪਵਿੱਤਰ ਹੋ ਸਕਣ।

20“ਮੇਰੀ ਪ੍ਰਾਰਥਨਾ ਇਕੱਲੇ ਉਹਨਾਂ ਦੇ ਲਈ ਨਹੀਂ ਹੈ। ਮੈਂ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜਿਹੜੇ ਉਹਨਾਂ ਦੇ ਸੰਦੇਸ਼ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ,

21ਹੇ ਪਿਤਾ, ਉਹ ਸਾਰੇ ਇੱਕ ਹੋ ਜਾਣ, ਜਿਵੇਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਉਹ ਵੀ ਸਾਡੇ ਵਿੱਚ ਰਹਿਣ ਤਾਂ ਜੋ ਦੁਨੀਆਂ ਵਿਸ਼ਵਾਸ ਕਰੇ ਕਿ ਤੁਸੀਂ ਮੈਨੂੰ ਭੇਜਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.