10ਤਦ ਸ਼ਿਮਓਨ ਪਤਰਸ ਨੇ ਤਲਵਾਰ ਨੂੰ ਜੋ ਉਸ ਕੋਲ ਸੀ, ਖਿੱਚਿਆ ਅਤੇ ਮਹਾਂ ਜਾਜਕ ਦੇ ਨੌਕਰ ਨੂੰ ਮਾਰਿਆ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ। ਨੌਕਰ ਦਾ ਨਾਮ ਮਾਲਖਾਸ ਸੀ।
11ਯਿਸ਼ੂ ਨੇ ਪਤਰਸ ਨੂੰ ਹੁਕਮ ਦਿੱਤਾ, “ਆਪਣੀ ਤਲਵਾਰ ਨੂੰ ਮਿਆਨ ਵਿੱਚ ਰੱਖ ਦੇ! ਕੀ ਮੈਂ ਉਹ ਪਿਆਲਾ ਨਾ ਪੀਵਾਂ ਜੋ ਪਿਤਾ ਨੇ ਮੈਨੂੰ ਦਿੱਤਾ ਹੈ?”
12ਤਦ ਸਿਪਾਹੀਆਂ ਨੇ ਅਤੇ ਫ਼ੌਜ ਦੇ ਸਰਦਾਰ ਅਤੇ ਯਹੂਦੀ ਅਧਿਕਾਰੀਆਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਉਸ ਨੂੰ ਬੰਨ ਲਿਆ,
13ਅਤੇ ਉਸ ਨੂੰ ਪਹਿਲਾਂ ਹੰਨਾ ਦੇ ਕੋਲ ਲੈ ਗਏ, ਜਿਹੜਾ ਉਸ ਸਾਲ ਦਾ ਮਹਾਂ ਜਾਜਕ ਕਯਾਫ਼ਾਸ ਦਾ ਸਹੁਰਾ ਸੀ।
14ਕਯਾਫ਼ਾਸ ਉਹ ਸੀ ਜਿਸ ਨੇ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਚੰਗਾ ਹੋਵੇਗਾ ਜੇ ਇੱਕ ਮਨੁੱਖ ਲੋਕਾਂ ਦੇ ਬਦਲੇ ਮਰ ਜਾਵੇ।