14ਕਯਾਫ਼ਾਸ ਉਹ ਸੀ ਜਿਸ ਨੇ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਚੰਗਾ ਹੋਵੇਗਾ ਜੇ ਇੱਕ ਮਨੁੱਖ ਲੋਕਾਂ ਦੇ ਬਦਲੇ ਮਰ ਜਾਵੇ।
15ਸ਼ਿਮਓਨ ਪਤਰਸ ਅਤੇ ਇੱਕ ਹੋਰ ਚੇਲਾ ਯਿਸ਼ੂ ਦਾ ਪਿੱਛਾ ਕਰ ਰਹੇ ਸਨ। ਕਿਉਂਕਿ ਇਹ ਚੇਲਾ ਮਹਾਂ ਜਾਜਕ ਨੂੰ ਜਾਣਦਾ ਸੀ, ਉਹ ਯਿਸ਼ੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਵਿੱਚ ਗਿਆ,
16ਪਰ ਪਤਰਸ ਨੂੰ ਬਾਹਰ ਦਰਵਾਜ਼ੇ ਤੇ ਇੰਤਜ਼ਾਰ ਕਰਨਾ ਪਿਆ। ਦੂਸਰਾ ਚੇਲਾ, ਜਿਹੜਾ ਮਹਾਂ ਜਾਜਕ ਨੂੰ ਜਾਣਦਾ ਸੀ, ਵਾਪਸ ਆਇਆ, ਉੱਥੇ ਕੰਮ ਕਰਦੀ ਨੌਕਰ ਲੜਕੀ ਨਾਲ ਗੱਲ ਕੀਤੀ ਅਤੇ ਪਤਰਸ ਨੂੰ ਅੰਦਰ ਲੈ ਆਇਆ।
17ਉਸ ਦਾਸੀ ਨੇ ਪਤਰਸ ਨੂੰ ਪੁੱਛਿਆ, “ਕੀ ਤੂੰ ਵੀ ਇਸ ਆਦਮੀ ਦਾ ਚੇਲਾ ਨਹੀਂ ਹੈ?” ਪਤਰਸ ਨੇ ਜਵਾਬ ਦਿੱਤਾ, “ਮੈਂ ਨਹੀਂ ਹਾਂ।”
18ਠੰਡ ਹੋਣ ਕਾਰਣ ਸੇਵਕ ਅਤੇ ਅਧਿਕਾਰੀ ਅੱਗ ਦੇ ਦੁਆਲੇ ਖੜ੍ਹੇ, ਅੱਗ ਸੇਕ ਰਹੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਖੜ੍ਹਾ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਸੇਕਣ ਲੱਗਾ।