ਯੋਹਨ 18

ਇਸ ਦੌਰਾਨ, ਸ਼ਿਮਓਨ ਪਤਰਸ ਅਜੇ ਵੀ ਉੱਥੇ ਅੱਗ ਸੇਕ ਰਿਹਾ ਸੀ ਤਾਂ ਹੋਰਾਂ ਨੇ ਜੋ ਉੱਥੇ ਖੜ੍ਹੇ ਸਨ ਉਸ ਨੂੰ ਪੁੱਛਿਆ, “ਕੀ ਤੂੰ ਵੀ ਕਿਤੇ ਉਸ ਦਾ ਚੇਲਾ ਤਾਂ ਨਹੀਂ?” ਉਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਨਹੀਂ ਹਾਂ।”

John 18:25 (UKJV) And Simon Peter stood and warmed himself. They said therefore unto him, Are not you also one of his disciples? He denied it, and said, I am not.

23ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਕੁਝ ਗਲਤ ਕਿਹਾ ਤਾਂ ਗਵਾਹੀ ਦੇਵੋ ਕਿ ਕੀ ਗਲਤ ਹੈ। ਪਰ ਜੇ ਮੈਂ ਸੱਚ ਬੋਲਦਾ ਹਾਂ, ਤਾਂ ਤੁਸੀਂ ਮੈਨੂੰ ਕਿਉਂ ਕੁੱਟਿਆ?”

24ਤਦ ਹੰਨਾ ਨੇ ਯਿਸ਼ੂ ਨੂੰ ਬੰਨ ਕੇ ਕਯਾਫ਼ਾਸ ਮਹਾਂ ਜਾਜਕ ਕੋਲ ਭੇਜ ਦਿੱਤਾ।

25ਇਸ ਦੌਰਾਨ, ਸ਼ਿਮਓਨ ਪਤਰਸ ਅਜੇ ਵੀ ਉੱਥੇ ਅੱਗ ਸੇਕ ਰਿਹਾ ਸੀ ਤਾਂ ਹੋਰਾਂ ਨੇ ਜੋ ਉੱਥੇ ਖੜ੍ਹੇ ਸਨ ਉਸ ਨੂੰ ਪੁੱਛਿਆ, “ਕੀ ਤੂੰ ਵੀ ਕਿਤੇ ਉਸ ਦਾ ਚੇਲਾ ਤਾਂ ਨਹੀਂ?” ਉਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਨਹੀਂ ਹਾਂ।”

26ਮਹਾਂ ਜਾਜਕ ਦੇ ਇੱਕ ਸੇਵਕ ਨੇ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੂੰ ਲਲਕਾਰਿਆ, “ਕੀ ਤੂੰ ਉਹ ਨਹੀਂ ਜਿਸ ਨੂੰ ਮੈਂ ਬਗੀਚੇ ਵਿੱਚ ਉਸ ਨਾਲ ਵੇਖਿਆ ਸੀ?”

27ਫਿਰ ਪਤਰਸ ਨੇ ਇਸ ਤੋਂ ਇਨਕਾਰ ਕਰ ਦਿੱਤਾ, ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.