26ਮਹਾਂ ਜਾਜਕ ਦੇ ਇੱਕ ਸੇਵਕ ਨੇ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੂੰ ਲਲਕਾਰਿਆ, “ਕੀ ਤੂੰ ਉਹ ਨਹੀਂ ਜਿਸ ਨੂੰ ਮੈਂ ਬਗੀਚੇ ਵਿੱਚ ਉਸ ਨਾਲ ਵੇਖਿਆ ਸੀ?”
27ਫਿਰ ਪਤਰਸ ਨੇ ਇਸ ਤੋਂ ਇਨਕਾਰ ਕਰ ਦਿੱਤਾ, ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।
28ਤਦ ਯਹੂਦੀ ਆਗੂਵੇ ਯਿਸ਼ੂ ਨੂੰ ਕਯਾਫ਼ਾਸ ਤੋਂ ਰੋਮੀ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਇਹ ਤੜਕੇ ਸਵੇਰ ਦਾ ਵੇਲਾ ਸੀ, ਅਤੇ ਰਸਮੀ ਅਸ਼ੁੱਧਤਾ ਤੋਂ ਬਚਣ ਲਈ ਉਹ ਮਹਿਲ ਵਿੱਚ ਦਾਖਲ ਨਹੀਂ ਹੋਏ, ਕਿਉਂਕਿ ਉਹ ਪਸਾਹ ਦਾ ਭੋਜਨ ਖਾਣ ਦੇ ਯੋਗ ਹੋਣਾ ਚਾਹੁੰਦੇ ਸਨ।
29ਇਸ ਲਈ ਪਿਲਾਤੁਸ ਉਹਨਾਂ ਕੋਲ ਆਇਆ ਅਤੇ ਪੁੱਛਿਆ, “ਤੁਸੀਂ ਇਸ ਆਦਮੀ ਦੇ ਵਿਰੁੱਧ ਕੀ ਦੋਸ਼ ਲਾ ਰਹੇ ਹੋ?”
30ਉਹਨਾਂ ਨੇ ਉੱਤਰ ਦਿੱਤਾ, “ਜੇ ਉਹ ਅਪਰਾਧੀ ਨਾ ਹੁੰਦਾ, ਤਾਂ ਅਸੀਂ ਉਸ ਨੂੰ ਤੁਹਾਡੇ ਹਵਾਲੇ ਨਹੀਂ ਕਰਦੇ।”