ਯੋਹਨ 18

ਇਸ ਲਈ ਯਹੂਦਾਹ ਬਾਗ਼ ਵਿੱਚ ਆਇਆ ਅਤੇ ਉਸ ਨਾਲ ਸਿਪਾਹੀਆਂ ਦਾ ਇੱਕ ਕਾਫ਼ਲਾ ਅਤੇ ਕੁਝ ਅਧਿਕਾਰੀ ਮੁੱਖ ਜਾਜਕਾਂ ਵੱਲੋਂ ਅਤੇ ਕੁਝ ਫ਼ਰੀਸੀ ਸਨ। ਉਹ ਦੀਵਿਆਂ, ਮਸ਼ਾਲਾਂ ਅਤੇ ਹਥਿਆਰਾਂ ਨੂੰ ਲੈ ਕੇ ਆਏ ਸਨ।

John 18:3 (UKJV) Judas then, having received a band of men and officers from the chief priests and Pharisees, comes thither with lanterns and torches and weapons.

1ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਸਨ, ਤਾਂ ਯਿਸ਼ੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ ਨੂੰ ਪਾਰ ਕਰ ਇੱਕ ਬਾਗ਼ ਵਿੱਚ ਗਏ।

2ਹੁਣ ਯਹੂਦਾਹ, ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ, ਉਸ ਜਗ੍ਹਾ ਬਾਰੇ ਜਾਣਦਾ ਸੀ, ਕਿਉਂਕਿ ਯਿਸ਼ੂ ਅਕਸਰ ਆਪਣੇ ਚੇਲਿਆਂ ਨਾਲ ਉੱਥੇ ਮਿਲਦੇ ਸਨ।

3ਇਸ ਲਈ ਯਹੂਦਾਹ ਬਾਗ਼ ਵਿੱਚ ਆਇਆ ਅਤੇ ਉਸ ਨਾਲ ਸਿਪਾਹੀਆਂ ਦਾ ਇੱਕ ਕਾਫ਼ਲਾ ਅਤੇ ਕੁਝ ਅਧਿਕਾਰੀ ਮੁੱਖ ਜਾਜਕਾਂ ਵੱਲੋਂ ਅਤੇ ਕੁਝ ਫ਼ਰੀਸੀ ਸਨ। ਉਹ ਦੀਵਿਆਂ, ਮਸ਼ਾਲਾਂ ਅਤੇ ਹਥਿਆਰਾਂ ਨੂੰ ਲੈ ਕੇ ਆਏ ਸਨ।

4ਯਿਸ਼ੂ ਜਾਣਦਾ ਸੀ ਕਿ ਉਸ ਨਾਲ ਕੀ ਵਾਪਰਨ ਵਾਲਾ ਹੈ, ਉਹ ਬਾਹਰ ਆਏ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”

5ਉਹਨਾਂ ਨੇ ਜਵਾਬ ਦਿੱਤਾ, “ਯਿਸ਼ੂ ਨਾਸਰੀ ਨੂੰ।” ਯਿਸ਼ੂ ਨੇ ਕਿਹਾ, “ਉਹ ਮੈਂ ਹਾਂ।” (ਅਤੇ ਗੱਦਾਰ ਯਹੂਦਾਹ ਉੱਥੇ ਉਹਨਾਂ ਦੇ ਨਾਲ ਖੜ੍ਹਾ ਸੀ)।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.