30ਉਹਨਾਂ ਨੇ ਉੱਤਰ ਦਿੱਤਾ, “ਜੇ ਉਹ ਅਪਰਾਧੀ ਨਾ ਹੁੰਦਾ, ਤਾਂ ਅਸੀਂ ਉਸ ਨੂੰ ਤੁਹਾਡੇ ਹਵਾਲੇ ਨਹੀਂ ਕਰਦੇ।”
31ਪਿਲਾਤੁਸ ਨੇ ਕਿਹਾ, “ਤੁਸੀਂ ਉਸ ਨੂੰ ਲੈ ਜਾਓ ਅਤੇ ਆਪਣੇ ਨਿਯਮਾਂ ਅਨੁਸਾਰ ਉਸ ਦਾ ਨਿਆਂ ਕਰੋ।” “ਪਰ ਸਾਨੂੰ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈ,” ਯਹੂਦੀਆਂ ਨੇ ਇਤਰਾਜ਼ ਜਤਾਇਆ।
32ਇਹ ਉਸ ਗੱਲ ਨੂੰ ਪੂਰਾ ਕਰਨ ਲਈ ਵਾਪਰਿਆ ਜਿਸ ਬਾਰੇ ਯਿਸ਼ੂ ਨੇ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ।
33ਪਿਲਾਤੁਸ ਫਿਰ ਮਹਿਲ ਦੇ ਅੰਦਰ ਵਾਪਸ ਗਿਆ, ਯਿਸ਼ੂ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
34ਯਿਸ਼ੂ ਨੇ ਪੁੱਛਿਆ, “ਕੀ ਇਹ ਤੁਹਾਡਾ ਆਪਣਾ ਵਿਚਾਰ ਹੈ, ਜਾਂ ਹੋਰਾਂ ਨੇ ਮੇਰੇ ਬਾਰੇ ਤੁਹਾਡੇ ਨਾਲ ਗੱਲ ਕੀਤੀ?”