34ਯਿਸ਼ੂ ਨੇ ਪੁੱਛਿਆ, “ਕੀ ਇਹ ਤੁਹਾਡਾ ਆਪਣਾ ਵਿਚਾਰ ਹੈ, ਜਾਂ ਹੋਰਾਂ ਨੇ ਮੇਰੇ ਬਾਰੇ ਤੁਹਾਡੇ ਨਾਲ ਗੱਲ ਕੀਤੀ?”
35ਪਿਲਾਤੁਸ ਨੇ ਜਵਾਬ ਦਿੱਤਾ, “ਕੀ ਮੈਂ ਇੱਕ ਯਹੂਦੀ ਹਾਂ? ਤੁਹਾਡੇ ਆਪਣੇ ਲੋਕਾਂ ਅਤੇ ਮੁੱਖ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੂੰ ਅਜਿਹਾ ਕੀ ਕੀਤਾ ਹੈ?”
36ਯਿਸ਼ੂ ਨੇ ਕਿਹਾ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਮੇਰੇ ਸੇਵਕ ਯਹੂਦੀ ਅਧਿਕਾਰੀਆਂ ਦੁਆਰਾ ਮੇਰੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਲੜਦੇ। ਪਰ ਹੁਣ ਮੇਰਾ ਰਾਜ ਇੱਕ ਹੋਰ ਜਗ੍ਹਾ ਤੋਂ ਹੈ।”
37ਪਿਲਾਤੁਸ ਨੇ ਕਿਹਾ, “ਤਾਂ ਤੂੰ ਇੱਕ ਰਾਜਾ ਹੈ!” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਰਾਜਾ ਹਾਂ। ਅਸਲ ਵਿੱਚ, ਮੇਰਾ ਜਨਮ ਅਤੇ ਸੰਸਾਰ ਵਿੱਚ ਆਉਣ ਦਾ ਕਾਰਨ ਸੱਚ ਦੀ ਗਵਾਹੀ ਦੇਣਾ ਹੈ। ਹਰ ਕੋਈ ਜੋ ਸੱਚਾਈ ਦੇ ਪੱਖ ਵਿੱਚ ਹੈ ਉਹ ਮੇਰੀ ਸੁਣਦਾ ਹੈ।”
38ਪਿਲਾਤੁਸ ਨੇ ਪੁੱਛਿਆ, “ਸੱਚ ਕੀ ਹੈ?” ਫਿਰ ਉਹ ਉੱਥੇ ਇਕੱਠੇ ਹੋਏ ਯਹੂਦੀਆਂ ਕੋਲ ਗਿਆ ਅਤੇ ਕਿਹਾ, “ਮੈਨੂੰ ਉਸ ਦੇ ਵਿਰੁੱਧ ਦੋਸ਼ ਦਾ ਕੋਈ ਅਧਾਰ ਨਹੀਂ ਮਿਲਿਆ।