28ਇਹ ਜਾਣਦੇ ਹੋਏ ਕਿ ਹੁਣ ਸਭ ਕੁਝ ਪੂਰਾ ਹੋ ਚੁੱਕਾ ਹੈ, ਅਤੇ ਇਸ ਲਈ ਜੋ ਬਚਨ ਪੂਰਾ ਹੋਵੇ, ਯਿਸ਼ੂ ਨੇ ਕਿਹਾ, “ਮੈਂ ਪਿਆਸਾ ਹਾਂ।”
29ਉੱਥੇ ਇੱਕ ਸਿਰਕੇ ਦਾ ਭਰਿਆ ਹੋਇਆ ਬਰਤਨ ਸੀ। ਉਹਨਾਂ ਨੇ ਇੱਕ ਸਪੰਜ ਨੂੰ ਉਸ ਸਿਰਕੇ ਵਿੱਚ ਭਿਉਂ ਕੇ ਇੱਕ ਜ਼ੈਫ਼ੇ ਦੇ ਨੇਜ਼ੇ ਨਾਲ ਲਾ ਕੇ ਯਿਸ਼ੂ ਦੇ ਮੂੰਹ ਨੂੰ ਲਾਇਆ।
30ਜਦੋਂ ਯਿਸ਼ੂ ਨੇ ਸਿਰਕੇ ਨੂੰ ਲਿਆ ਤਾਂ ਉਸ ਨੇ ਆਖਿਆ, “ਪੂਰਾ ਹੋਇਆ,” ਅਤੇ ਆਪਣਾ ਸਿਰ ਝੁਕਾ ਕੇ ਆਪਣੀ ਆਤਮਾ ਛੱਡ ਦਿੱਤੀ।
31ਇਹ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਇੱਕ ਖਾਸ ਸਬਤ ਦਾ ਦਿਨ ਹੋਣਾ ਸੀ, ਅਤੇ ਯਹੂਦੀ ਆਗੂਵੇ ਇਹ ਨਹੀਂ ਸਨ ਚਾਹੁੰਦੇ, ਕਿ ਲਾਸ਼ਾਂ ਸਲੀਬ ਦੇ ਉੱਪਰ ਹੀ ਰਹਿਣ, ਉਹਨਾਂ ਨੇ ਪਿਲਾਤੁਸ ਨੂੰ ਕਿਹਾ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਲਾਸ਼ਾਂ ਨੂੰ ਹੇਠਾਂ ਉੱਤਰਿਆ ਜਾਵੇ।
32ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸ਼ੂ ਨਾਲ ਸਲੀਬ ਦਿੱਤੀ ਗਈ ਸੀ ਫਿਰ ਦੂਸਰੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ।