31ਇਹ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਇੱਕ ਖਾਸ ਸਬਤ ਦਾ ਦਿਨ ਹੋਣਾ ਸੀ, ਅਤੇ ਯਹੂਦੀ ਆਗੂਵੇ ਇਹ ਨਹੀਂ ਸਨ ਚਾਹੁੰਦੇ, ਕਿ ਲਾਸ਼ਾਂ ਸਲੀਬ ਦੇ ਉੱਪਰ ਹੀ ਰਹਿਣ, ਉਹਨਾਂ ਨੇ ਪਿਲਾਤੁਸ ਨੂੰ ਕਿਹਾ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਲਾਸ਼ਾਂ ਨੂੰ ਹੇਠਾਂ ਉੱਤਰਿਆ ਜਾਵੇ।
32ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸ਼ੂ ਨਾਲ ਸਲੀਬ ਦਿੱਤੀ ਗਈ ਸੀ ਫਿਰ ਦੂਸਰੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ।
33ਪਰ ਜਦੋਂ ਉਹ ਯਿਸ਼ੂ ਕੋਲ ਆਏ ਤਾਂ ਵੇਖਿਆ ਕਿ ਯਿਸ਼ੂ ਮਰ ਚੁੱਕੇ ਹਨ, ਇਸ ਲਈ ਉਹਨਾਂ ਨੇ ਯਿਸ਼ੂ ਦੀਆਂ ਲੱਤਾਂ ਨਾ ਤੋੜੀਆਂ।
34ਉਹਨਾਂ ਵਿੱਚੋਂ ਇੱਕ ਸਿਪਾਹੀ ਨੇ ਯਿਸ਼ੂ ਦੀ ਵੱਖੀ ਵਿੱਚ ਬਰਛਾ ਮਾਰਿਆ ਉਸੇ ਵਕਤ ਉਸ ਵਿੱਚੋਂ ਲਹੂ ਅਤੇ ਪਾਣੀ ਬਾਹਰ ਆਇਆ।
35ਜਿਸ ਵਿਅਕਤੀ ਨੇ ਇਹ ਵੇਖਿਆ ਉਸ ਨੇ ਗਵਾਹੀ ਦਿੱਤੀ, ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਬੋਲਦਾ ਹੈ, ਅਤੇ ਉਹ ਗਵਾਹੀ ਦਿੰਦਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ।