ਯੋਹਨ 2

ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ 46 ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨਾਂ ਦਿਨ ਵਿੱਚ ਖੜ੍ਹਾ ਕਰ ਸਕਦੇ ਹੋ?”

John 2:20 (UKJV) Then said the Jews, Forty and six years was this temple in building, and will you rear it up in three days?

18ਤਦ ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਇਹ ਜੋ ਤੁਸੀਂ ਕਰ ਰਹੇ ਹੋ ਇਸ ਦੇ ਲਈ ਤੁਸੀਂ ਸਾਨੂੰ ਕਿਹੜਾ ਚਿੰਨ੍ਹ ਵਿਖਾ ਸਕਦੇ ਹੋ?”

19ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਦੁਬਾਰਾ ਬਣਾ ਦੇਵਾਂਗਾ।”

20ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ 46 ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨਾਂ ਦਿਨ ਵਿੱਚ ਖੜ੍ਹਾ ਕਰ ਸਕਦੇ ਹੋ?”

21ਪਰ ਯਿਸ਼ੂ ਇੱਥੇ ਆਪਣੇ ਸਰੀਰ ਰੂਪੀ ਹੈਕਲ ਦੀ ਗੱਲ ਕਰ ਰਹੇ ਸਨ।

22ਇਸ ਲਈ ਜਦੋਂ ਯਿਸ਼ੂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਉਸ ਦੇ ਚੇਲਿਆਂ ਨੂੰ ਯਾਦ ਆਇਆ ਜੋ ਉਸ ਨੇ ਕਿਹਾ ਸੀ। ਇਸ ਲਈ ਚੇਲਿਆਂ ਨੇ ਪਵਿੱਤਰ ਸ਼ਾਸਤਰ ਅਤੇ ਉਹਨਾਂ ਬਚਨਾਂ ਉੱਤੇ ਜੋ ਯਿਸ਼ੂ ਨੇ ਕਹੇ ਸਨ ਵਿਸ਼ਵਾਸ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.