1ਤੀਸਰੇ ਦਿਨ ਗਲੀਲ ਦੇ ਕਾਨਾ ਨਗਰ ਵਿੱਚ ਇੱਕ ਵਿਆਹ ਸੀ। ਯਿਸ਼ੂ ਦੀ ਮਾਤਾ ਉੱਥੇ ਮੌਜੂਦ ਸੀ।
2ਯਿਸ਼ੂ ਅਤੇ ਉਸ ਦੇ ਚੇਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ।
3ਜਦੋਂ ਉੱਥੇ ਦਾਖਰਸ ਮੁੱਕ ਗਈ ਤਾਂ ਯਿਸ਼ੂ ਦੀ ਮਾਤਾ ਨੇ ਉਸ ਨੂੰ ਕਿਹਾ, “ਉਹਨਾਂ ਕੋਲ ਦਾਖਰਸ ਮੁੱਕ ਗਈ ਹੈ।”
4ਯਿਸ਼ੂ ਨੇ ਕਿਹਾ, “ਹੇ ਇਸਤਰੀ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਸਮਾਂ ਅਜੇ ਨਹੀਂ ਆਇਆ।”
5ਫਿਰ ਯਿਸ਼ੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, “ਜਿਸ ਤਰ੍ਹਾਂ ਯਿਸ਼ੂ ਤੁਹਾਨੂੰ ਕਹਿਣ, ਤੁਸੀਂ ਉਸੇ ਤਰ੍ਹਾਂ ਕਰਨਾ।”