6ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਮੱਟਕੇ ਰੱਖੇ ਹੋਏ ਸਨ। ਹਰ ਇੱਕ ਮੱਟਕੇ ਵਿੱਚ ਲਗਭਗ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਪੈ ਸਕਦਾ ਸੀ।
7ਯਿਸ਼ੂ ਨੇ ਨੌਕਰਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਉਹਨਾਂ ਨੇ ਮੱਟਾਂ ਨੂੰ ਪਾਣੀ ਨਾਲ ਨਕੋ-ਨੱਕ ਭਰ ਦਿੱਤਾ।
8ਇਸ ਦੇ ਬਾਅਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਦੇ ਕੋਲ ਲੈ ਜਾਓ।” ਅਤੇ ਨੌਕਰ ਲੈ ਗਏ।
9ਜਦੋਂ ਦਾਅਵਤ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚੱਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸ ਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਦਾਅਵਤ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ
10ਅਤੇ ਉਸ ਨੂੰ ਕਿਹਾ, “ਹਰ ਇੱਕ ਵਿਅਕਤੀ ਪਹਿਲਾਂ ਵਧੀਆ ਦਾਖਰਸ ਦਿੰਦਾ ਹੈ ਅਤੇ ਜਦ ਲੋਕ ਪੀ ਚੁੱਕੇ ਹੁੰਦੇ ਹਨ, ਤਦ ਮਾੜੀ ਦਾਖਰਸ ਦਿੰਦੇ ਹਨ, ਪਰ ਤੁਸੀਂ ਤਾਂ ਵਧੀਆ ਦਾਖਰਸ ਹੁਣ ਤੱਕ ਰੱਖ ਛੱਡੀ ਹੈ!”