4ਸੂਰਜ ਚੜ੍ਹ ਰਿਹਾ ਸੀ ਅਤੇ ਯਿਸ਼ੂ ਝੀਲ ਦੇ ਕੰਢੇ ਤੇ ਖੜ੍ਹੇ ਸੀ, ਪਰ ਚੇਲੇ ਪਛਾਣ ਨਾ ਸਕੇ ਕਿ ਉਹ ਯਿਸ਼ੂ ਹਨ।
5ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨੌਜਵਾਨੋ, ਕੀ ਤੁਸੀਂ ਕੋਈ ਮੱਛੀ ਨਹੀਂ ਫੜੀ?” ਚੇਲਿਆਂ ਨੇ ਜਵਾਬ ਦਿੱਤਾ, “ਨਹੀਂ।”
6ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਤੁਸੀਂ ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋਗੇ ਤਾਂ ਤੁਹਾਨੂੰ ਮੱਛੀਆਂ ਮਿਲਣਗੀਆਂ।” ਉਹਨਾਂ ਨੇ ਜਾਲ ਸੁੱਟਿਆ ਅਤੇ ਉਹਨਾਂ ਕੋਲ ਇੰਨੀਆਂ ਮੱਛੀਆਂ ਆਈਆਂ ਕਿ ਉਹ ਜਾਲ ਖਿੱਚ ਨਾ ਸਕੇ।
7ਯਿਸ਼ੂ ਦੇ ਉਸ ਪਿਆਰੇ ਚੇਲੇ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ!” ਇਹ ਸੁਣਦੇ ਹੀ ਕਿ ਉਹ ਪ੍ਰਭੂ ਹੈ, ਸ਼ਿਮਓਨ ਪਤਰਸ ਨੇ ਆਪਣਾ ਬਾਹਰੀ ਕੱਪੜਾ ਲਪੇਟਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਸ ਸਮੇਂ ਉਹ ਅੱਧੇ ਕੱਪੜਿਆਂ ਵਿੱਚ ਸੀ।
8ਪਰ ਬਾਕੀ ਚੇਲੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚ ਕੇ ਕਿਸ਼ਤੀ ਤੇ ਕਿਨਾਰੇ ਉੱਤੇ ਆਏ। ਉਹ ਧਰਤੀ ਤੋਂ ਬਹੁਤ ਜ਼ਿਆਦਾ ਨਹੀਂ ਸਿਰਫ ਸੌ ਗਜ਼ ਦੂਰ ਸਨ।